ਵਿੱਕੀ ਕੌਸ਼ਲ ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਮਚਾਈ ਧਮਾਲ, ਗੁੱਟ 'ਤੇ ਬੰਨੀ ਘੜੀ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼

By  Aaseen Khan November 16th 2019 06:11 PM

ਅਦਾਕਾਰ ਵਿੱਕੀ ਕੌਸ਼ਲ ਦੀ ਐਕਟਿੰਗ ਦੇ ਨਾਲ ਨਾਲ ਹੁਣ ਉਹਨਾਂ ਦੀ ਨਵੀਂ ਘੜੀ ਨੇ ਵੀ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹਾਲ 'ਚ ਸ਼ੇਅਰ ਕੀਤੀ ਇੱਕ ਤਸਵੀਰ 'ਚ ਵਿੱਕੀ ਔਕਟੋ ਫਿਨਿਸਿਮੋ ਸਕੇਲਟਨ ਘੜੀ ਪਹਿਨੇ ਹੋਏ ਨਜ਼ਰ ਆਏ ਹਨ। ਖ਼ਾਸ ਗੱਲ ਇਸ ਘੜੀ ਦੀ ਕੀਮਤ ਹੈ ਜਿਹੜੀ ਲੱਖਾਂ 'ਚ ਹੈ। ਦੱਸ ਦਈਏ ਇਸ ਘੜੀ ਦੀ ਕੀਮਤ 22 ਲੱਖ 80 ਹਜ਼ਾਰ ਰੁਪਏ ਹੈ ਜਿਸ ਦੇ ਮੁੱਲ 'ਚ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ।

 

View this post on Instagram

 

MW

A post shared by Vicky Kaushal (@vickykaushal09) on Nov 6, 2019 at 4:26am PST

'ਸਰਦਾਰ ਊਧਮ ਸਿੰਘ' ਫ਼ਿਲਮ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਵਿੱਕੀ ਕੌਸ਼ਲ ਨੇ ਹਾਲ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਜਿਹੜੀ ਗੁੱਟ ਘੜੀ ਉਹਨਾਂ ਨੇ ਪਾ ਰੱਖੀ ਹੈ ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਤਸਵੀਰ ਦੇ ਵਾਇਰਲ ਹੁੰਦਿਆਂ ਹੀ ਫੈਨਸ ਵੱਲੋਂ ਵੀ ਮਜ਼ੇਦਾਰ ਕਮੈਂਟਸ ਕੀਤੇ ਜਾ ਰਹੇ ਹਨ। ਦੱਸ ਦਈਏ ਇਹ ਤਸਵੀਰ ਉਹਨਾਂ ਮੈਗਜ਼ੀਨ ਦੇ ਕਵਰ ਲਈ ਖਿਚਵਾਈ ਹੈ।

 

View this post on Instagram

 

MW

A post shared by Vicky Kaushal (@vickykaushal09) on Nov 5, 2019 at 8:53pm PST

ਇਸੇ ਸਾਲ ਰਿਲੀਜ਼ ਹੋਈ ਫ਼ਿਲਮ 'ਉਰੀ ਦ ਸਰਜੀਕਲ ਸਟਰਾਈਕ' ਨੇ ਬਾਕਸ ਆਫ਼ਿਸ 'ਤੇ ਕਾਫੀ ਧਮਾਲ ਮਚਾਈ ਸੀ। ਫਿਲਹਾਲ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫ਼ਿਲਮ ਸਰਦਾਰ ਊਧਮ ਸਿੰਘ, ਭੂਤ ਅਤੇ ਮਾਨੇਕਸ਼ਾ ਦੀ ਬਾਇਓਪਿਕ 'ਚ ਨਜ਼ਰ ਆਉਣਗੇ।

Related Post