ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰ ਰਹੇ ਬੱਬੂ ਮਾਨ, ਇਸ ਤਰ੍ਹਾਂ ਦੇ ਰਹੇ ਨੇ ਜਵਾਬ, ਵੇਖੋ ਵੀਡੀਓ

By  Shaminder April 1st 2020 11:50 AM

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਆਡੀਓ ਕਲਿੱਪ ਸਾਂਝਾ ਕੀਤਾ ਹੈ । ਇਸ ਆਡੀਓ ‘ਚ ਉਹ ਜਿੱਥੇ ਕੋਰੋਨਾ ਵਾਇਰਸ ਦੀ ਗੱਲ ਕਰਦੇ ਨਜ਼ਰ ਆਏ । ਇਸ ਦੇ ਨਾਲ ਹੀ ਉਹ ਇਸ ਵੀਡੀਓ ‘ਚ ਉਹ ਕੋਰੋਨਾ ਵਾਇਰਸ ਲਈ ਜਿੰਮੇਵਾਰ ਮੁਲਕ ਦੀ ਗੱਲ ਕਰ ਰਹੇ ਹਨ ਅਤੇ  ਲੋਕਾਂ ਨੂੰ ਆਪਣੇ ਘਰਾਂ ‘ਚ ਹੀ ਰਹਿਣ ਦੀ ਤਾਕੀਦ ਵੀ ਕਰ ਰਹੇ ਹਨ ।ਬੱਬੂ ਮਾਨ ਇਸ ਆਡੀਓ ਕਲਿੱਪ ‘ਚ ਕਹਿ ਰਹੇ ਨੇ ਕਿ ਕੋਰੋਨਾ ਵਾਇਰਸ ਲਈ ਪੰਜਾਬੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕੀਤਾ ਜਾਵੇ ।

ਹੋਰ ਵੇਖੋ:ਬੱਬੂ ਮਾਨ ਨੇ ਗਾਇਆ ਲਾਕ ਡਾਊਨ ‘ਤੇ ਗੀਤ, ਆਡੀਓ ਬੱਬੂ ਮਾਨ ਨੇ ਸਾਂਝਾ ਕੀਤਾ

https://www.instagram.com/p/B-XZIc_g6YC/

ਕਿਉਂਕਿ ਇਹ ਵਾਇਰਸ ਚੀਨ ਮੁਲਕ ਦੀ ਦੇਣ ਹੈ । ਜਿਸ ਕਾਰਨ ਇਹ ਪੂਰੀ ਦੁਨੀਆ ‘ਚ ਫੈਲ ਚੁੱਕਿਆ ਹੈ । ਇਸ ਤੋਂ ਪਹਿਲਾਂ ਵੀ ਬੱਬੂ ਮਾਨ ਨੇ ਇੱਕ ਆਡੀਓ ਕਲਿੱਪ ਸਾਂਝਾ ਕਰਦੇ ਹੋਏ ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਹੋਇਆਂ ਉੱਥੋਂ ਦੇ ਸਿੱਖਾਂ ਨੂੰ ਪੰਜਾਬ ਲਿਆਉਣ ਦੀ ਅਪੀਲ ਸਰਕਾਰ ਨੂੰ ਕੀਤੀ ਸੀ ।

https://www.instagram.com/p/Buf6bxKAZ40/

ਬੱਬੂ ਮਾਨ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ਅਤੇ ਪੰਜਾਬੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਹਮੇਸ਼ਾ ਬੁਲੰਦ ਕਰਦੇ ਹਨ । ਉਹ ਆਪਣੇ ਗੀਤਾਂ ‘ਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ ।

Related Post