ਵਿਦੇਸ਼ੀ ਵੀ ਹਨ ਬਿੰਦਰਖੀਏ ਦੇ ਗੀਤਾਂ ਦੇ ਦੀਵਾਨੇ, 15 ਸਾਲ ਤੋਂ ਗਾ ਰਹੇ ਹਨ ਉਨ੍ਹਾਂ ਦੇ ਗੀਤ (ਵੀਡੀਓ)

By  Rajan Sharma June 9th 2018 06:01 PM -- Updated: June 9th 2018 06:03 PM

ਆਪਣੀ ਲੰਬੀ ਹੇਕ ਕਰਕੇ ਜਾਣੇ ਜਾਨ ਵਾਲੇ ਸੱਭ ਦੇ ਹਰਮਨ ਪਿਆਰੇ ਗਾਇਕ ਸੁਰਜੀਤ ਬਿੰਦਰਖੀਆ surjit bindrakhiya ਪੰਜਾਬ ਦੇ ਬਹੁਤ ਹੀ ਸ਼ਾਨਦਾਰ ਗਾਇਕ ਸੀ | ਉਹਨਾਂ ਦੇ ਗੀਤਾਂ ਕਰ ਕੇ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ | ਉਹਨਾਂ ਦੇ ਗਾਣੇ ਜਿਵੇਂ ਕਿ ਮੇਰੀ ਨੱਥ ਡਿੱਗ ਪਈ, ਦੁਪੱਟਾ ਤੇਰਾ ਸੱਤ ਰੰਗ ਦਾ, ਬਸ ਕਰ ਬਸ ਕਰ, ਮੁਖੜਾ ਦੇਖ ਕੇ, ਤੇਰਾ ਯਾਰ ਬੋਲਦਾ ਅਤੇ ਜੱਟ ਦੀ ਪਸੰਦ ਬੇਹੱਦ ਪਸੰਦ ਕੀਤੇ ਜਾਨ ਵਾਲੇ ਗੀਤ ਹਨ | ਆਪਣੇ ਇਹਨਾਂ ਗੀਤਾਂ ਦੇ ਚਲਦੇ ਉਹਨਾਂ ਨੂੰ 2004 'ਚ ਫ਼ਿਲਮ ਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ |

surjit bindrakhia

ਸੁਰਜੀਤ ਬਿੰਦਰਖੀਆ surjit bindrakhiya ਦੇ ਫੈਨਸ ਸਿਰਫ਼ ਭਾਰਤ ਵਿਚ ਹੀ ਨਹੀਂ ਹੈ ਸਗੋ ਪੂਰੇ ਵਰਲਡ ਵਿਚ ਹੈ ਅਤੇ ਉਹਨਾਂ ਨੂੰ ਅੱਜ ਵੀ ਬਹੁਤ ਯਾਦ ਕਰਦੇ ਹਨ ਇਸਦਾ ਅੰਦਾਜ਼ਾ ਅਸੀਂ ਫੇਸਬੁੱਕ ਤੇ ਇਕ ਅੰਗਰੇਜ ਦੀ ਵਾਇਰਲ ਵੀਡੀਓ ਤੋਂ ਲਗਾ ਸਕਦੇ ਹਾਂ | ਇਕ ਅੰਗਰੇਜ ਉਹਨਾਂ ਦੇ ਬੜੇ ਹੀ ਮਸ਼ਹੂਰ ਗੀਤ 'ਮੁਖੜਾ ਦੇਖ ਕੇ' ਨੂੰ ਗਾਉਂਦੇ ਹੋਏ ਬਹੁਤ ਆਨੰਦ ਮਾਨ ਰਿਹਾ ਹੈ | ਉਹ ਕਹਿ ਰਿਹਾ ਹੈ ਕਿ ਪੰਜਾਬੀ ਲੋਕ ਬਹੁਤ ਹੀ ਸ਼ਾਨਦਾਰ ਹੁੰਦੇ ਹਨ | ਤੁਹਾਨੂੰ ਦਸ ਦਈਏ ਕਿ ਬਿੰਦਰਖੀਆ ਦੁਆਰਾ ਗਾਏ ਇਸ ਗੀਤ ਨੂੰ ਅਤੁਲ ਸ਼ਰਮਾ ਨੇ 15 ਸਾਲ ਪਹਿਲਾ ਬਣਾਇਆ ਸੀ ਜਿਸਨੂੰ ਇਹ ਕੈਨੇਡਾ ਦਾ ਅੰਗਰੇਜ ਅਜੇ ਵੀ ਆਨੰਦ ਲੈ ਕੇ ਗਾ ਰਿਹਾ ਹੈ ਅਤੇ ਝੂਮ ਰਿਹਾ ਹੈ |

https://www.facebook.com/ptcpunjabi/videos/1330668477077398/

ਸੁਰਜੀਤ ਬਿੰਦਰਖੀਆ surjit bindrakhiya ਜੋ ਕਿ ਭੰਗੜੇ ਵਾਲੇ ਗੀਤ ਗਾਉਣ ਵਾਲੇ ਗੀਤਕਾਰਾਂ ਵਿੱਚੋ ਇਕ ਸੀ | 1995 ਵਿਚ ਉਹਨਾਂ ਦੁਆਰਾ ਗਾਇਆ ਗੀਤ ਦੁਪੱਟਾ ਤੇਰਾ ਸੱਤ ਰੰਗ Punjabi Song ਦਾ ਬੇਹੱਦ ਪਸੰਦ ਕੀਤਾ ਗਿਆ ਸੀ | ਇਸ ਗੀਤ ਨੇ ਕਾਫੀ ਲੰਬੇ ਸਮੇਂ ਲਈ ਪੰਜਾਬ ਦੇ ਨੰਬਰ ਇਕ ਗੀਤ ਹੋਣ ਦਾ ਰਿਕਾਰਡ ਬਣਾਇਆ ਸੀ | ਇਸ ਤੋਂ ਇਆਵਾ ਉਹਨਾਂ ਦੇ ਗਾਣੇ 'ਤੂੰ ਨੀ ਬੋਲਦੀ' ਅਤੇ ਜੱਟ ਦੀ ਪਸੰਦ ਵੀ ਕਾਫੀ ਮਸ਼ਹੂਰ ਹੋਣ ਵਾਲੇ ਗਾਣੇ ਰਹੇ ਸੀ |

surjit bindrakhia

ਆਪਣੀ ਗਾਇਕੀ ਦੇ ਨਾਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੁਣ ਵਾਲੇ ਸੁਰਜੀਤ ਦੀ ਹਾਲਤ 2003 'ਚ ਅਚਾਨਕ ਖ਼ਰਾਬ ਹੋ ਗਈ ਜਿਸ ਕਰ ਕੇ ਉਹਨਾਂ ਨੂੰ ਕਈ ਵਾਰ ਹਸਪਤਾਲ ਲਿਜਾਇਆ ਗਿਆ | 17 ਨਵੰਬਰ 2003 ਦੇ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇਹ ਬੁਲੰਦ ਆਵਾਜ਼ ਸੱਭ ਨੂੰ ਅਲਵਿਦਾ ਤਾਂ ਕਹਿ ਗਈ ਪਰ ਅੱਜ ਵੀ ਉਹਨਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਗੂੰਜਦੀ ਹੈ |

surjit bindrakhia

Related Post