ਬੁਲੇਟ ਦੇ ਪਟਾਕੇ ਪਾਉਂਦੀ ਨਜ਼ਰ ਆਈ ਗਾਇਕਾ ਜੈਸਮੀਨ ਸੈਂਡਲਾਸ ਦੇਖੋ ਇਹ ਵੀਡੀਓ

By  Rajan Sharma June 16th 2018 08:33 AM

ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੀ ਬੜੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ jasmine sandlas ਆਪਣੇ ਵੱਖਰੇ ਸਵੈਗ ਕਰ ਕੇ ਜਾਣੀ ਜਾਂਦੀ ਹੈ | ਉਹ ਹਮੇਸ਼ਾ ਹੀ ਅਲੱਗ ਅੰਦਾਜਾ ਅਤੇ ਕੰਮਾਂ ਕਾਰਨ ਆਪਣੇ ਫੈਨਸ ਦੇ ਦਿਲਾਂ ਵਿਚ ਛਾਏ ਰਹਿੰਦੇ ਹਨ| ਉਹ ਸੋਸ਼ਲ ਮੀਡਿਆ ਤੇ ਵੀ ਬਹੁਤ ਐਕਟਿਵ ਰਹਿੰਦੇ ਹਨ| ਰੋਜ਼ਾਨਾ ਇੰਸਟਾਗ੍ਰਾਮ,ਫੇਸਬੁੱਕ ਆਦਿ ਤੇ ਜੈਸਮੀਨ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ| ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਮੇਕਅਪ ਰੂਮ ਦੀਆਂ ਕੁਝ ਝਲਕੀਆਂ ਸਾਂਝਾ ਕੀਤੀਆਂ ਸੀ|

https://www.instagram.com/p/Bj9r59_HMWz/

ਹਾਲ ਹੀ ਵਿਚ ਜੈਸਮੀਨ ਲੱਗਦਾ ਹੈ ਆਪਣੇ ਕਿੱਸੇ ਨਵੇਂ ਆਉਣ ਵਾਲੇ ਗੀਤ ਦੀਆਂ ਤਿਆਰੀਆਂ ਚ ਲੱਗੀ ਹੋਈ ਹੈ | ਜੈਸਮੀਨ jasmine sandlas ਨੇ ਬੁਲੇਟ ਚਲਾਉਂਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਵੀਡੀਓ ਵਿਚ ਤਾਂ ਇਸ ਤਰਾਂ ਲੱਗ ਰਿਹਾ ਹੈ ਜਿਸ ਤਰਾਂ ਜੈਸਮੀਨ ਬੁਲੇਟ ਤੇ ਚੜ ਕੇ ਆਪਣੀ ਪੂਰੀ ਗੈਂਗ ਨਾਲ ਗੇੜੀ ਮਾਰਨ ਦੇ ਮੂਡ ਵਿਚ ਲੱਗ ਰਹੀ ਹੈ| ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਚ ਆਪਣੀ ਬੇਹੱਦ ਬੁਲੰਦ ਆਵਾਜ਼ ਕਰ ਕੇ ਮਸ਼ਹੂਰ ਹੈ| ਉਸ ਦੁਆਰਾ ਗਾਏ ਗੀਤ ਰਾਤ ਜਸ਼ਨ ਦੀ, ਬੰਬ ਜੱਟ,ਯਾਰ ਨਾ ਮਿੱਲੇ, ਵੀਰਾ,ਲੱਡੂ ਆਦਿ ਬੜੇ ਹੀ ਪਸੰਦ ਕਿੱਤੇ ਜਾਣ ਵਾਲੇ ਗੀਤ ਰਹੇ ਹਨ |ਜੈਸਮੀਨ ਪੰਜਾਬੀ ਇੰਡਸਟਰੀ ਵਿਚ ਗੁਲਾਬੀ ਕੁਈਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ| ਉਹਨਾਂ ਦਾ ਹਾਲ ਹੀ ਵਿਚ ਗੀਤ ਗਾਇਆ ਹੈ ਜਿਸ ਦਾ ਨਾਂ ਹੈ ਸੀਪ ਸੀਪ | ਹਮੇਸ਼ਾ ਦੀ ਤਰਾਂ ਉਹਨਾਂ ਦਾ ਇਹ ਗੀਤ ਵੀ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ |

jasmine sandlas

Related Post