ਗਿੱਪੀ ਗਰੇਵਾਲ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਅਪੀਲ ਦਾ ਹੋਇਆ ਅਸਰ, ਕੋਰੋਨਾ ਨੂੰ ਖਤਮ ਕਰਨ ਲਈ ਪਿੰਡ ਵਾਲਿਆਂ ਨੇ ਚੁੱਕੇ ਇਹ ਕਦਮ

By  Rupinder Kaler March 31st 2020 05:21 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਕਡਾਊਨ ਦੇ ਐਲਾਨ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਸੀ । ਇਸ ਤਰ੍ਹਾਂ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵੀ ਆਪਣੇ ਇੰਸਟਾਗ੍ਰਾਮ ਤੇ ਲਗਾਤਾਰ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਜਿੱਥੇ ਜਾਣੂ ਕਰਵਾ ਰਹੇ ਹਨ ਉੱਥੇ ਉਹਨਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕਰ ਰਹੇ ਹਨ ।

https://www.instagram.com/p/B-JCWoJgpGK/

ਗਿੱਪੀ ਦੀ ਇਸ ਅਪੀਲ ਦਾ ਅਸਰ ਵੀ ਹੁੰਦਾ ਦਿਖਾਈ ਦੇ ਰਿਹਾ ਹੈ । ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਿੰਡ ਕੂਮਕਲਾਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਗਿੱਪੀ ਦੇ ਪਿੰਡ ਦੀ ਪੰਚਾਇਤ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਜਿਥੇ ਪੂਰੇ ਪਿੰਡ ਵਿੱਚ ਸੈਨੇਟਾਈਜਰ ਦੀ ਸਪਰੇਅ ਕਰ ਰਹੀ ਹੈ ਉੱਥੇ ਪਿੰਡ ਦੀ ਪੰਚਾਇਤ ਨੇ ਕਿਸੇ ਵੀ ਬਾਹਰੀ ਵਿਅਕਤੀ ਦੀ ਐਂਟਰੀ ਤੇ ਰੋਕ ਲਗਾ ਦਿੱਤੀ ਹੈ ।

https://www.instagram.com/p/B-Mj6pyAaPP/

ਇਸ ਵੀਡੀਓ ਵਿੱਚ ਪਿੰਡ ਦਾ ਸਰਪੰਚ ਖੁਦ ਬੋਲ ਕੇ ਦੱਸ ਰਿਹਾ ਹੈ ਕਿ ਉਹਨਾਂ ਨੇ ਕੋਰੋਨਾ ਨੂੰ ਖਤਮ ਕਰ ਲਈ ਕੀ-ਕੀ ਕਦਮ ਉਠਾਏ ਹਨ । ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਨੇ ਗਿੱਪੀ ਦੀ ਸ਼ਲਾਘਾ ਕੀਤੀ ਹੈ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰ ਰਿਹਾ ਹੈ ।

https://www.instagram.com/p/B-Ycdapg512/

Related Post