ਵਿੰਦੂ ਦਾਰਾ ਸਿੰਘ ਨੇ ਆਪਣੇ ਪਿਤਾ ਦਾਰਾ ਸਿੰਘ ਬਾਰੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਨੀਂਦ ’ਚ ਦਾਰਾ ਸਿੰਘ ਕਰਦੇ ਸਨ ਇਹ ਕੰਮ ….!

By  Rupinder Kaler April 10th 2020 05:04 PM

ਲਾਕਡਾਊਨ ਦੌਰਾਨ ਟੀਵੀ ਤੇ ਇੱਕ ਵਾਰ ਫਿਰ ਰਾਮਾਨੰਦ ਸਾਗਰ ਦੀ ਰਾਮਾਇਣ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ । ਇਸ ਸੀਰੀਅਲ ਦੇ ਸ਼ੁਰੂ ਹੋਣ ਨਾਲ ਲੋਕਾਂ ਨੇ ਜਬਰਦਸਤ ਰਿਸਪਾਂਸ ਦਿੱਤਾ ਹੈ । ਇਸੇ ਕਰਕੇ ਇਸ ਸ਼ੋਅ ਨੇ ਟੀਆਰਪੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇੱਥੇ ਹੀ ਬਸ ਨਹੀਂ ਇਸ ਸੀਰੀਅਲ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਵੀ ਲੋਕ ਰੱਬ ਵਾਂਗ ਪੂਜਦੇ ਹਨ । ਇਸੇ ਤਰ੍ਹਾਂ ਦਾ ਇੱਕ ਕਿਰਦਾਰ ਸੀ ਹਨੂੰਮਾਨ ਦਾ, ਜਿਸ ਨੂੰ ਕਿ ਪਹਿਲਵਾਨ ਦਾਰਾ ਸਿੰਘ ਨੇ ਨਿਭਾਇਆ ਸੀ ।

https://www.instagram.com/p/B-oFa8_h0MU/

ਇਸ ਕਿਰਦਾਰ ਨੂੰ ਉਹਨਾਂ ਨੇ ਏਨੀਂ ਸ਼ਿੱਦਤ ਨਾਲ ਨਿਭਾਇਆ ਸੀ ਕਿ ਨੀਂਦ ਵਿੱਚ ਵੀ ਉਹ ਰਾਮਾਇਣ ਦੇ ਡਾਈਲੌਗ ਬੋਲਦੇ ਸਨ । ਇਸ ਗੱਲ ਦਾ ਖੁਲਾਸਾ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਨੇ ਖੁਦ ਕੀਤਾ ਹੈ । ਵਿੰਦੂ ਨੇ ਇੱਕ ਵੈੱਬਸਾਈਟ ਨਾਲ ਗੱਲ ਬਾਤ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ ਹੈ ।

https://www.instagram.com/p/B8IWlTuhP1G/

ਵਿੰਦੂ ਨੇ ਦੱਸਿਆ ਕਿ ‘ਉਹਨਾਂ ਦੇ ਪਿਤਾ ਅਕਸਰ ਨੀਂਦ ਵਿੱਚ ਰਾਮਾਇਣ ਦੇ ਡਾਈਲੌਗ ਬੜਬੜਾਉਂਦੇ ਸਨ ਤੇ ਉਹਨਾਂ ਦੀ ਮਾਂ ਦਾਰਾ ਸਿੰਘ ਨੂੰ ਅਕਸਰ ਕਹਿੰਦੀ ਸੀ ਕਿ ਇੱਥੇ ਕੋਈ ਰਾਮਾਇਣ ਦੀ ਸ਼ੂਟਿੰਗ ਨਹੀਂ ਚੱਲ ਰਹੀ’ । ਵਿੰਦੂ ਮੁਤਾਬਿਕ ਉਹ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਗੰਭੀਰ ਸਨ ।

https://www.instagram.com/p/B5t_8qgh_Ew/

ਇਹੀ ਵਜ੍ਹਾ ਹੈ ਕਿ ਹਨੂੰਮਾਨ ਦਾ ਕਿਰਦਾਰ ਨਿਭਾਉਂਦੇ ਹੋਏ ਉਹ ਨਾਨ ਵੈਜ ਖਾਣਾ ਵੀ ਛੱਡ ਗਏ ਸਨ । ਉਹ ਸਿਰਫ ਜੂਸ ਤੇ ਨਾਰੀਅਲ ਪਾਣੀ ਪੀਂਦੇ ਸਨ । ਵਿੰਦੂ ਨੇ ਦੱਸਿਆ ਕਿ ‘ਜਦੋਂ ਉਹਨਾਂ ਦੇ ਪਿਤਾ ਤੇ ਰਾਮ ਸੀਤਾ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਸ਼ੂਟਿੰਗ ਕਰਕੇ ਬਾਹਰ ਨਿਕਲਦੇ ਸਨ ਤਾਂ ਲੋਕਾਂ ਉਹਨਾਂ ਦੇ ਪੈਰ ਛੂੰਹਦੇ ਸਨ ।

Related Post