ਦਾਰਾ ਸਿੰਘ ਨੇ ਆਪਣੇ ਆਖਰੀ ਸਮੇਂ ਜਤਾਈ ਸੀ ਇਹ ਇੱਛਾ, 30 ਸਾਲਾਂ ਬਾਅਦ ਵਿੰਦੂ ਦਾਰਾ ਸਿੰਘ ਨੇ ਖੋਲਿਆ ਰਾਜ਼

By  Rupinder Kaler April 7th 2020 04:06 PM

ਲਾਕਡਾਊਨ ਦੌਰਾਨ ਦੂਰਦਰਸ਼ਨ ’ਤੇ ਪਾਪੂਲਰ ਟੀਵੀ ਸ਼ੋਅ ‘ਰਾਮਾਇਣ’ ਦਾ 30 ਸਾਲਾਂ ਬਾਅਦ ਫਿਰ ਤੋਂ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ਟੀਵੀ ਸ਼ੋਅ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । 30 ਸਾਲਾਂ ਬਾਅਦ ਫਿਰ ਪ੍ਰਸਾਰਿਤ ਹੋਏ ਇਸ ਟੀਵੀ ਸ਼ੋਅ ਨੇ ਟੀਆਰਪੀ ਦੇ ਸਾਰੇ ਰਾਹ ਖੋਲ ਦਿੱਤੇ ਹਨ । ਇਸ ਸਭ ਦੇ ਚਲਦੇ ਵਿੰਦੂ ਦਾਰਾ ਸਿੰਘ ਨੇ ਆਪਣੇ ਪਿਤਾ ਦੀ ਆਖਰੀ ਇੱਛਾ ਨੂੰ ਲੈ ਕੇ ਵੀ ਕਈ ਵੱਡੇ ਖੁਲਾਸੇ ਕੀਤੇ ਹਨ ।

https://www.instagram.com/p/B-oFa8_h0MU/

ਉਹਨਾਂ ਨੇ ਦੱਸਿਆ ਕਿ ‘ਉਹਨਾਂ ਦੇ ਪਿਤਾ (ਦਾਰਾ ਸਿੰਘ) ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ‘ਰਾਮਾਇਣ’ ਨੂੰ ਦੁਬਾਰਾ ਦੇਖਣਾ ਚਾਹੁੰਦੇ ਸਨ’ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਮਾਇਣ ਵਿੱਚ ਦਾਰਾ ਸਿੰਘ ਨੇ ਹਨੁੰਮਾਨ ਦਾ ਕਿਰਦਾਰ ਨਿਭਾਇਆ ਸੀ । ਉਹਨਾਂ ਦਾ ਇਹ ਕਿਰਦਾਰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ । ਇਸ ਕਿਰਦਾਰ ਕਰਕੇ ਦਾਰਾ ਸਿੰਘ ਨੂੰ ਵੱਖਰੀ ਪਹਿਚਾਣ ਮਿਲੀ ਸੀ ਤੇ ਉਹ ਘਰ ਘਰ ਪਾਪੂਲਰ ਹੋ ਗਏ ਸਨ ।

https://www.instagram.com/p/B5xwEojBp_q/

ਵਿੰਦੂ ਦਾਰਾ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਉਹਨਾਂ ਨੇ ਆਪਣੇ ਇਸ ਕਿਰਦਾਰ ਦੇ ਚਲਦੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਜਗ੍ਹਾ ਬਣਾਈ ਸੀ । ਮੇਰੇ ਪਿਤਾ ਨੇ ਆਖਰੀ ਸਮੇਂ ਰਾਮਾਇਣ ਨੂੰ ਇੱਕ ਵਾਰ ਫਿਰ ਦੇਖਣ ਦੀ ਇੱਛਾ ਜਤਾਈ ਸੀ । ਉਹਨਾਂ ਨੇ ਪਰਿਵਾਰ ਨਾਲ ਗੱਲ ਕਰਦੇ ਹੋਏ ਕਿਹਾ ਸੀ ਮੈਂ ਇੱਕ ਵਾਰ ਫਿਰ ਦੇਖਣਾ ਚਾਹੁੰਦਾ ਹਾਂ । ਉਹ ਜਦੋਂ ‘ਰਮਾਇਣ’ ਦੇਖਣ ਬੈਠਦੇ ਸਨ ਤਾਂ ਇੱਕ ਵਾਰ ਪੰਜ ਐਪੀਸੋਡ ਦੇਖ ਲੈਂਦੇ ਸਨ । ਰਮਾਇਣ ਦੇਖਣਾ ਉਹਨਾਂ ਦੀ ਆਖਰੀ ਇੱਛਾ ਸੀ’ ।

https://www.instagram.com/p/B5PLG2BhYq0/

ਵਿੰਦੂ ਦਾਰਾ ਸਿੰਘ ਨੇ ਕਿਹਾ ਕਿ ‘ਮੇਰੇ ਪਿਤਾ ਨੇ ਆਪਣੀ ਐਕਟਿੰਗ ਕਰੀਅਰ ਵਿੱਚ ਤਿੰਨ ਵਾਰ ਹਨੂੰਮਾਨ ਦਾ ਰੋਲ ਨਿਭਾਇਆ ਸੀ । ਸਭ ਤੋਂ ਪਹਿਲਾਂ ਉਹਨਾਂ ਨੇ ਸਾਲ 1976 ਵਿੱਚ ਫ਼ਿਲਮ ਜੈ ਬਜਰੰਗ ਬਲੀ ਵਿੱਚ ਹਨੂੰਮਾਨ ਦਾ ਰੋਲ ਨਿਭਾਇਆ ਸੀ । ਇਸ ਤੋਂ ਬਾਅਦ ਰਾਮਾਨੰਦ ਸਾਗਰ ਦੇ ਲੜੀਵਾਰ ਨਾਟਕ ‘ਰਾਮਾਇਣ’ ਵਿੱਚ ਨਜ਼ਰ ਆਏ ਸਨ ਤੇ ਤੀਸਰੀ ਵਾਰ ਉਹ ਬੀਆਰ ਚੋਪੜਾ ਦੇ ਟੀਵੀ ਸ਼ੋਅ ‘ਮਹਾ ਭਾਰਤ’ ਵਿੱਚ ਦਿਖਾਈ ਦਿੱਤੇ ਸਨ’ ।

https://www.instagram.com/p/B5CSAKTBgBn/

Related Post