ਕ੍ਰਿਕੇਟਰ ਰਵੀ ਸ਼ਾਸਤਰੀ ਦੀ ਗਰਲ ਫ੍ਰੈਂਡ ਸੀ ਅੰਮ੍ਰਿਤਾ ਸਿੰਘ, ਇੱਕ ਚੈਲੇਂਜ ਕਰਕੇ ਇਸ ਅਦਾਕਾਰ ਨਾਲ ਪਾਈਆਂ ਪਿਆਰ ਦੀਆਂ ਪੀਘਾਂ

By  Rupinder Kaler February 12th 2020 05:30 PM

80 ਤੇ 90 ਦੇ ਦਹਾਕੇ ਦੀ ਮਸ਼ਹੂਰ ਹੀਰੋਇਨ ਅੰਮ੍ਰਿਤਾ ਸਿੰਘ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਅੰਮ੍ਰਿਤਾ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਆਪਣੇ ਅਫੇਅਰ ਕਰਕੇ ਵੀ ਖੂਬ ਸੁਰਖੀਆਂ ਵਿੱਚ ਰਹੀ ਹੈ । ਉਹਨਾਂ ਦਾ ਨਾਂਅ ਵਿਨੋਦ ਖੰਨਾ ਨਾਲ ਵੀ ਜੁੜਿਆ ਸੀ ।ਕਿਹਾ ਜਾਂਦਾ ਹੈ ਕਿ ਅੰਮ੍ਰਿਤਾ ਵਿਨੋਦ ਖੰਨਾ ਦੇ ਕਰੀਬ ਹੋਣ ਲਈ ਡਾਇਰੈਕਟਰ ਨੂੰ ਸ਼ਿਚੁਵੇਸ਼ਨ ਕਰੇਟ ਕਰਨ ਦੀ ਜ਼ਿੱਦ ਕਰਦੀ ਸੀ ।

https://www.instagram.com/p/B8VbepCIhax/

ਵਿਨੋਦ ਖੰਨਾ ਆਪਣੀ ਕੋ ਸਟਾਰ ਨੂੰ ਘੱਟ ਹੀ ਮਿਲਣਾ ਪਸੰਦ ਕਰਦੇ ਸਨ ਤੇ ਉਹ ਕਿਸੇ ਵੀ ਹੀਰੋਇਨ ਨੂੰ ਘਾਹ ਨਹੀਂ ਸਨ ਪਾਉਂਦੇ । ਵਿਨੋਦ ਖੰਨਾ ਦੀ ਇਸੇ ਆਦਤ ਨੂੰ ਅੰਮ੍ਰਿਤਾ ਇੱਕ ਚੁਣੌਤੀ ਵਾਂਗ ਲੈਂਦੀ ਸੀ । ਇਸ ਜੋੜੀ ਨੇ ਇੱਕਠੇ ਕਈ ਫ਼ਿਲਮਾਂ ਕੀਤੀਆਂ ਸਨ । ਜੇਪੀ ਦੱਤਾ ਦੀ ਫ਼ਿਲਮ ਬਟਵਾਰਾ ਦੀ ਸ਼ੂਟਿੰਗ ਦੌਰਾਨ ਦੋਹਾਂ ਦੇ ਸਬੰਧਾਂ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ । ਕਹਿੰਦੇ ਹਨ ਕਿ ਜਦੋਂ ਅੰਮ੍ਰਿਤਾ ਵਿਨੋਦ ਖੰਨਾ ਦੇ ਸੰਪਰਕ ਵਿੱਚ ਆਈ ਸੀ ਤਾਂ ਉਦੋਂ ਉਹ ਕ੍ਰਿਕਟਰ ਰਵੀ ਸ਼ਾਸਤਰੀ ਨੂੰ ਡੇਟ ਕਰ ਰਹੀ ਸੀ ।

ਜਦੋਂ ਅੰਮ੍ਰਿਤਾ ਨੇ ਰਵੀ ਨੂੰ ਦੱਸਿਆ ਕਿ ਉਹ ਵਿਨੋਦ ਖੰਨਾ ਨੂੰ ਡੇਟ ਕਰਨ ਲੱਗੀ ਹੈ ਤਾਂ ਰਵੀ ਨੇ ਹੱਸ ਕੇ ਕਿਹਾ ਕਿ ਉਹ ਚਾਹਵੇ ਵੀ ਤਾਂ ਵਿਨੋਦ ਖੰਨਾ ਨੂੰ ਨਹੀਂ ਪਾ ਸਕਦੀ । ਰਵੀ ਦੀ ਇਸ ਗੱਲ ਨੂੰ ਅੰਮ੍ਰਿਤਾ ਨੇ ਚੁਣੌਤੀ ਵਾਂਗ ਲਿਆ ਤੇ ਵਿਨੋਦ ਖੰਨਾ ਨੂੰ ਪਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਲੱਗੀ । ਬਹੁਤ ਹੱਦ ਤੱਕ ਅੰਮ੍ਰਿਤਾ ਕਾਬਯਾਬ ਵੀ ਰਹੀ ਪਰ ਅੰਮ੍ਰਿਤਾ ਦੀ ਮਾਂ ਨਹੀਂ ਚਾਹੁੰਦੀ ਸੀ ਕਿ ਦੋਵੇਂ ਵਿਆਹ ਕਰਨ । ਇਸ ਲਈ ਇਹ ਜੋੜੀ ਟੁੱਟ ਗਈ ।

https://www.instagram.com/p/B8drSLPFbLM/

Related Post