ਜਦੋਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰੇਖਾ ਨੂੰ ਮਾਰਨ ਲਈ ਇਸ ਅਦਾਕਾਰ ਦੀ ਮਾਂ ਨੇ ਲਾਹ ਲਈ ਸੀ ਆਪਣੀ ਜੁੱਤੀ 

By  Shaminder October 31st 2018 05:12 AM

ਵਿਨੋਦ ਮਹਿਰਾ ਆਪਣੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸਨ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ । ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ । ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 45 ਸਾਲ ਦੀ ਸੀ । ਮੀਡੀਆ ਰਿਪੋਰਟਸ ਰੇਖਾ ਨਾਲ ਉਨ੍ਹਾਂ ਦੇ ਵਿਆਹ ਦਾ ਦਾਅਵਾ ਕਰਦੀਆਂ ਨੇ ।ਤੇਰਾਂ ਫਰਵਰੀ 1945'ਚ ਅੰਮ੍ਰਿਤਸਰ 'ਚ ਪੈਦਾ ਹੋਏ ਵਿਨੋਦ ਮਹਿਰਾ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਆਪਣੀ ਖਾਸ ਪਹਿਚਾਣ ਬਣਾਈ । 1958  'ਚ ਉਹ ਫਿਲਮ 'ਰਾਗਿਨੀ' 'ਚ ਇੱਕ ਚਾਈਲਡ ਆਰਟਿਸਟ ਦੇ ਰੂਪ 'ਚ ਪਹਿਲੀ ਵਾਰ ਫਿਲਮਾਂ 'ਚ ਨਜ਼ਰ ਆਏ ਸਨ । ਇਸ ਤੋਂ ਬਾਅਦ 1971 'ਚ ਉਹ ਇੱਕ ਫਿਲਮ 'ਰੀਤਾ' 'ਚ ਲੀਡ ਰੋਲ 'ਚ ਨਜ਼ਰ ਆਏ ਸਨ । ਇਸ ਫਿਲਮ 'ਚ ਉਨ੍ਹਾਂ ਨੇ ਅਦਾਕਾਰਾ ਤਨੁਜਾ ਸੀ ।

ਹੋਰ ਵੇਖੋ: ਸੈਫ ਅਲੀ ਖਾਨ ਦੀ ਬੇਟੀ ਸਾਰਾ ਦੀ ਬਾਲੀਵੁੱਡ ਵਿੱਚ ਐਂਟਰੀ, ਫਿਲਮ ਦਾ ਪਹਿਲਾ ਪੋਸਟਰ ਰਿਲੀਜ਼

ਆਪਣੇ ਸਟਾਇਲ ਅਤੇ ਆਪਣੀ ਖੂਬਸੂਰਤ ਦਿੱਖ ਕਾਰਨ ਵਿਨੋਦ ਮਹਿਰਾ ਅਭਿਨੇਰੀਆਂ 'ਚ ਕਾਫੀ ਹਰਮਨ ਪਿਆਰੇ ਸਨ ਅਤੇ ਹਰ ਅਦਾਕਾਰਾ ਉਨ੍ਹਾਂ ਦੇ ਕਰੀਬ ਆਉਣਾ ਚਾਹੁੰਦੀ ਸੀ ।ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ । ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਖੁਸ਼ਹਾਲ ਨਹੀਂ ਸੀ । ਉਨ੍ਹਾਂ ਨੇ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਕੀਤਾ । ਵਿਆਹ ਤੋਂ ਬਾਅਦ ਹੀ ਵਿਨੋਦ ਮਹਿਰਾ ਨੂੰ ਹਾਰਟ ਅਟੈਕ ਆ ਗਿਆ ਅਤੇ ਇਹ ਵਿਆਹ ਉਦੋਂ ਹੀ ਖਤਮ ਹੋ ਗਿਆ ।

vindo mehra vindo mehra

ਜਦੋਂ ਵਿਨੋਦ ਮਹਿਰਾ ਠੀਕ ਹੋਏ ਤਾਂ ਉਨ੍ਹਾਂ ਨੇ ਮੁੜ ਤੋਂ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹਾਲਾਂਕਿ ਉਨ੍ਹਾਂ ਨੇ ਮੀਨਾ ਤੋਂ ਤਲਾਕ ਨਹੀਂ ਸੀ ਲਿਆ ਪਰ ਇਹ ਵਿਆਹ ਵੀ ਸਿਰੇ ਨਹੀਂ ਚੜ ਸਕਿਆ ਅਤੇ ਬਾਅਦ 'ਚ ਬਿੰਦਿਆ ਨੇ ਵੀ ਡਾਇਰੈਕਟਰ ਜੇਪੀ ਦੱਤਾ ਨਾਲ ਵਿਆਹ ਕਰਵਾ ਲਿਆ । ਇਸ ਤੋਂ ਬਾਅਦ ਵਿਨੋਦ ਮਹਿਰਾ ਇਕਲਾਪੇ ਦੀ ਜ਼ਿੰਦਗੀ ਜੀਅ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀਆਂ ਨਜ਼ਦੀਕੀਆਂ ਰੇਖਾ ਨਾਲ ਹੋ ਗਈਆਂ ।

vinod-rekha vinod-rekha

ਇਸ ਦੌਰਾਨ ਦੋਨਾਂ ਦੇ ਵਿਆਹ ਦੀਆਂ ਗੱਲਾਂ ਵੀ ਸਾਹਮਣੇ ਆਈਆਂ । ਹਾਲਾਂਕਿ ਰੇਖਾ ਨੇ ੨੦੦੪ ਚ ਇੱਕ ਟਾਕ ਸ਼ੋਅ ਦੌਰਾਨ ਵਿਨੋਦ ਮਹਿਰਾ ਨਾਲ ਵਿਆਹ ਦੀ ਗੱਲ ਤੋਂ ਇਨਕਾਰ ਕੀਤਾ । ਪਰ ਪੱਤਰਕਾਰ ਯਾਸੀਨ ਉਸਮਾਨ ਦੀ ਕਿਤਾਬ 'ਰੇਖਾ ਦਾ ਅਨਟੋਲਡ ਸਟੋਰੀ' 'ਚ ਇੱਕ ਘਟਨਾ ਦਾ ਜ਼ਿਕਰ ਹੈ । ਦੱਸਿਆ ਜਾਦਾ ਹੈ ਕਿ ਜਦੋਂ ਰੇਖਾ ਅਤੇ ਵਿਨੋਦ ਮਹਿਰਾ ਕਲਕੱਤਾ 'ਚ ਵਿਆਹ ਕਰਵਾ ਕੇ ਮੁੰਬਈ ਪਹੁੰਚੇ ਸਨ । ਦੋਵੇਂ ਜਿਉਂ ਹੀ ਘਰ ਪਹੁੰਚੇ ਤਾਂ ਵਿਨੋਦ ਮਹਿਰਾ ਦੀ ਮਾਂ ਗੁੱਸੇ 'ਚ ਭੜਕ ਗਈ ।

ਰੇਖਾ ਨੇ ਆਪਣੀ ਸੱਸ ਦਾ ਅਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਅੱਗੇ ਝੁਕੀ ਤਾਂ ਉ ਹਪਿੱਛੇ ਹਟ ਗਈ ਅਤੇ ਰੇਖਾ ਨੂੰ ਮਾਰਨ ਲਈ ਆਪਣੀ ਚੱਪਲ ਤੱਕ ਕੱਢ ਲਈ ਸੀ । ਦੋਨਾਂ ਦੇ ਸਬੰਧਾਂ ਦੀਆਂ ਚਰਚਾ ਅਕਸਰ ਮੀਡੀਆ 'ਚ ਹੁੰਦੀ ਰਹਿੰਦੀ ਸੀ।

Related Post