ਜਖ਼ਮੀ ਹੋਏ ਅਮਿਤਾਭ ਬੱਚਨ ਨੂੰ ਲੈ ਕੇ ਉੱਡ ਰਹੀ ਇਸ ਅਫ਼ਵਾਹ ਦਾ ਜਾਣੋ ਕੀ ਹੈ ਸੱਚ?

By  Entertainment Desk March 7th 2023 01:34 PM -- Updated: March 7th 2023 01:36 PM

Amitabh Bachchan's fake death news: ਹਾਲ ਵਿੱਚ ਬਾਲੀਵੁੱਡ ਦੇ ਦਿੱਗਜ ਐਕਟਰ ਅਮਿਤਾਭ ਬੱਚਨ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਉਹ ਆਪਣੀ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਫੈਨਜ਼ ਲਗਾਤਾਰ ਬਿੱਗ ਬੀ ਲਈ ਦੁਆਵਾਂ ਕਰ ਰਹੇ ਹਨ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖਲਬਲੀ ਮਚ ਗਈ ਹੈ। ਬਿੱਗ ਬੀ ਦੇ ਚਾਹੁਣ ਵਾਲੇ ਹੈਰਾਨ ਹੋ ਗਏ ਨੇ । 


ਬਿੱਗ ਬੀ ਦੀ ਮੌਤ ਦੀ ਉੱਡੀ ਅਫ਼ਵਾਹ

ਦੱਸ ਦਈਏ ਟਵਿੱਟਰ 'ਤੇ ਕੁਝ ਅਜਿਹੇ ਟਵੀਟ ਵੀ ਵਾਇਰਲ ਹੋ ਰਹੇ ਹਨ, ਜੋਕਿ ਫੈਨਜ਼ ਨੂੰ ਹੈਰਾਨ ਕਰ ਰਹੇ ਹਨ। ਕੁਝ ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਅਮਿਤਾਭ ਬੱਚਨ ਦੀ ਹਾਲਤ ਨਾਜ਼ੁਕ ਹੈ ਅਤੇ ਉਹ ICU 'ਚ ਹਨ, ਜਦੋਂ ਕਿ ਕੁਝ ਨੇ ਤਾਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਤੇ ਬਿੱਗ ਬੀ ਦੀ ਮੌਤ ਤੱਕ ਦੀ ਗੱਲ ਵੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਫੈਨਜ਼ ਬਿੱਗ ਬੀ ਲਈ ਚਿੰਤਤ ਵੀ ਹੋ ਗਏ ਨੇ ਤੇ ਦੁਆਵਾਂ ਵੀ ਕਰ ਰਹੇ ਹਨ।


ਫਿਲਹਾਲ #AmitabhBachchan ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਜ਼ਿਆਦਾਤਰ ਪ੍ਰਸ਼ੰਸਕ ਦੁਆ ਕਰ ਰਹੇ ਹਨ ਕਿ ਅਮਿਤਾਭ ਬੱਚਨ ਜਲਦੀ ਠੀਕ ਹੋ ਜਾਣ। 


ਬਿੱਗ ਬੀ ਨੇ ਸੋਮਵਾਰ ਨੂੰ ਆਪਣੇ ਬਲਾਗ 'ਤੇ ਜਾਣਕਾਰੀ ਦਿੱਤੀ ਸੀ ਕਿ ਉਹ ਹੈਦਰਾਬਾਦ 'ਚ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਕਰ ਰਹੇ ਸਨ ਪਰ ਇਸ ਦੌਰਾਨ ਉਹ ਜ਼ਖਮੀ ਹੋ ਗਏ। ਉਨ੍ਹਾਂ ਨੂੰ ਠੀਕ ਹੋਣ 'ਚ ਲਗਭਗ ਇੱਕ ਹਫ਼ਤਾ ਲੱਗੇਗਾ। ਫਿਲਹਾਲ ਉਹ ਜਲਸਾ ਸਥਿਤ ਆਪਣੇ ਘਰ ਹੀ ਆਰਾਮ ਕਰ ਰਹੇ ਹਨ।


ਅਮਿਤਾਭ ਬੱਚਨ ਨੇ ਖੁਦ ਆਪਣੀ ਸਿਹਤ ਬਾਰੇ ਦਿੱਤਾ ਨਵਾਂ ਅਪਡੇਟ

ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਆਪਣੇ ਬਲਾਗ 'ਤੇ ਆਪਣੀ ਤਾਜ਼ਾ ਸੱਟ ਬਾਰੇ ਇੱਕ ਸਿਹਤ ਅਪਡੇਟ ਸਾਂਝਾ ਕੀਤਾ।

ਆਪਣੇ ਬਲਾਗ ਵਿੱਚ ਬਿੱਗ ਬੀ ਨੇ ਕਿਹਾ, "ਸਭ ਤੋਂ ਪਹਿਲਾਂ.. ਮੇਰੀ ਸੱਟ 'ਤੇ ਚਿੰਤਾ ਜ਼ਾਹਰ ਕਰਨ ਵਾਲੇ ਸਾਰਿਆਂ ਲਈ, ਮੈਂ ਤੁਹਾਡੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਅਤੇ ਪਿਆਰ ਪ੍ਰਗਟ ਕਰਦਾ ਹਾਂ। ਹੌਲੀ-ਹੌਲੀ..ਸਮਾਂ ਲੱਗੇਗਾ..ਅਤੇ ਡਾਕਟਰਾਂ ਵੱਲੋਂ ਜੋ ਵੀ ਕਿਹਾ ਗਿਆ ਹੈ, ਉਸ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਜਾ ਰਹੀ ਹੈ..ਅਰਾਮ ਕਰੋ ਅਤੇ ਛਾਤੀ 'ਤੇ ਪੱਟੀ ਬੰਨ੍ਹੋ..ਸਾਰਾ ਕੰਮ ਬੰਦ ਕਰ ਦਿੱਤਾ ਹੈ ਅਤੇ ਹਾਲਤ ਵਿਚ ਸੁਧਾਰ ਹੋ ਰਿਹਾ ਹੈ..ਪਰ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ.. ❤️"। 


Gems of you tube ????????#AmitabhBachchan pic.twitter.com/8FrsJhJuBF

— ???? Akshay ✨ (@Akshay_Goyal19) March 6, 2023

Related Post