ਬਰਸੀ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਨੇ ਪੁੱਤਰ ਲਈ ਸਾਂਝੀ ਕੀਤੀ ਪੋਸਟ, ਕਿਹਾ ‘ਇਹ ਲੋਕ ਬਦਨਾਮ ਕਰ ਸਕਦੇ ਨੇ, ਨਾਕਾਮ ਨਹੀਂ’

ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ…ਜਿਨ੍ਹਾਂ ਮਾਵਾਂ ਦੇ ਪੁੱਤਰ ਉਨ੍ਹਾਂ ਤੋਂ ਹਮੇਸ਼ਾ ਦੇ ਲਈ ਵਿੱਛੜ ਜਾਂਦੇ ਹਨ । ਇਸ ਦਾ ਦਰਦ ਉਹੀ ਸਮਝ ਸਕਦੀਆਂ ਨੇ ਜਿਨ੍ਹਾਂ ਨੇ ਇਹ ਦਰਦ ਆਪਣੇ ਪਿੰਡੇ ‘ਤੇ ਹੰਢਾਇਆ ਹੋਵੇ। ਸਿੱਧੂ ਮੂਸੇਵਾਲਾ ਦੀ ਮਾਤਾ ਵੀ ਆਪਣੇ ਪੁੱਤਰ ਦੇ ਵਿਯੋਗ ‘ਚ ਦਿਨ ਰਾਤ ਤੜਫਦੇ ਹਨ ।

By  Shaminder March 17th 2023 04:44 PM

 ਸਿੱਧੂ ਮੂਸੇਵਾਲਾ (Sidhu Moose wala) ਦੀ ਬਰਸੀ (Death Anniversary) 19  ਮਾਰਚ ਨੂੰ ਮਨਾਈ ਜਾ ਰਹੀ ਹੈ । ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਆਹ ਰੁਤਬਾ ਪ੍ਰਾਪਤ ਕੀਤੈ ਤੁਹਾਡੇ ਭਰਾ ਨੇ ਪੁੱੱਤਰੋ। ਇਹ ਲੋਕ ਬਦਨਾਮ ਕਰ ਸਕਦੇ ਨੇ ਨਾਕਾਮ ਨਹੀਂ ਕਰ ਸਕਦੇ ਤੁਹਾਡੇ ਭਰਾ ਨੂੰ ਭਾਵੇਂ ਕਿੰਨੀਆਂ ਵੀ ਗੰਦੀਆਂ ਚਾਲਾਂ ਕਿਉਂ ਨਾ ਖੇਡ ਲੈਣ’। 


ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਦਿੱਤੀ ਸਭ ਨੂੰ ਨਸੀਹਤ, ਕਿਹਾ ‘ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ’

ਸਿੱਧੂ ਦੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਵੀ ਸਿੱਧੂ ਮੂਸੇਵਾਲਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਰਿਐਕਸ਼ਨ ਦਿੱਤੇ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਮਾਂ ਕੰਧਾਂ ਤੋੋਂ ਮਿਟਾਇਆ ਜੱਟ ਦਾ ਨਾਮ ਮਿਟ ਜਾਉ, ਪਰ ਦਿਲਾਂ ਚੋਂ ਮੂਸੇਵਾਲਾ ਜੱਟ ਨਹੀਂ ਮਿਟਣਾ’।


ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ਕਿ ‘ਜਿਹੜਾ ਝੰਡਾ ਮਾਤਾ ਆਪਣੇ ਸਿੱਧੂ ਨੇ ਦੁਨੀਆ ‘ਤੇ ਗੱਡਤਾ ਉੱਥੇ ਹੋਰ ਕੋਈ ਨਹੀਂ ਪਹੁੰਚ ਸਕਦਾ’। 


19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 

ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ । ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ । ਦੱਸ ਦਈਏ ਕਿ ਬੀਤੇ ਸਾਲ ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਮਰਹੂਮ ਗਾਇਕ ਦੇ ਮਾਪੇ ਹਾਲੇ ਤੱਕ ਇਨਸਾਫ ਦੀ ਉਡੀਕ ‘ਚ ਹਨ । 


Related Post