'ਦਾ ਕੇਰਲਾ ਸਟੋਰੀ' ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ‘ਤੇ ਹਾਈਕੋਰਟ ਨੇ ਕੀਤਾ ਇਨਕਾਰ

ਕੇਰਲਾ ‘ਚ ਇਨ੍ਹੀਂ ਦਿਨੀਂ ‘ਦਾ ਕੇਰਲਾ ਸਟੋਰੀ’ ਨੂੰ ਲੈ ਕੇ ਖੂਬ ਬਵਾਲ ਹੋ ਰਿਹਾ ਹੈ । ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਜਿਸ ‘ਤੇ ਕਈ ਲੋਕਾਂ ਦੇ ਵੱਲੋਂ ਖੂਬ ਵਿਰੋਧ ਹੋਇਆ ।

By  Shaminder May 6th 2023 03:03 PM

 ਕੇਰਲਾ ‘ਚ ਇਨ੍ਹੀਂ ਦਿਨੀਂ ‘ਦਾ ਕੇਰਲਾ ਸਟੋਰੀ’ (The Kerala Story)  ਨੂੰ ਲੈ ਕੇ ਖੂਬ ਬਵਾਲ ਹੋ ਰਿਹਾ ਹੈ । ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਜਿਸ ‘ਤੇ ਕਈ ਲੋਕਾਂ ਦੇ ਵੱਲੋਂ ਖੂਬ ਵਿਰੋਧ ਹੋਇਆ । ਜਿਸ ਤੋਂ ਬਾਅਦ ਇਹ ਮਾਮਲਾ ਕੋਰਟ ‘ਚ ਗਿਆ । ਪਰ ਹੁਣ ਮਾਣਯੋਗ ਕੇਰਲ ਹਾਈਕੋਰਟ ਨੇ ਇਸ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ।


View this post on Instagram

A post shared by Adah Sharma (@adah_ki_adah)

ਹੋਰ ਪੜ੍ਹੋ : ਗੀਤਕਾਰ ਹਰਮਨਜੀਤ ਦੇ ਘਰ ਧੀ ਨੇ ਲਿਆ ਜਨਮ, ਗੁੱਡ ਨਿਊਜ਼ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ

ਕੋਰਟ ਨੇ ਕਿਹਾ ਕਿ ਫ਼ਿਲਮ ਦੇ ਟ੍ਰੇਲਰ ‘ਚ ਕਿਸੇ ਵੀ ਖ਼ਾਸ ਭਾਈਚਾਰੇ ਬਾਰੇ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ । ਜੇ ਇਸ ਫ਼ਿਲਮ ਨੂੰ ਕੇਰਲ ਵਰਗੇ ਨਿਰਪੱਖ ਸੂਬੇ ‘ਚ ਵਿਖਾਇਆ ਜਾਂਦਾ ਹੈ ਤਾਂ ਕੁਝ ਵੀ ਨਹੀਂ ਹੋਣ ਵਾਲਾ ।

ਫ਼ਿਲਮ ਨੂੰ ਪ੍ਰਸਾਰਣ ਦੇ ਲਈ ਸਹੀ ਪਾਇਆ 

ਹਾਈਕੋਰਟ ਨੇ ਕਿਹਾ ਕਿ ਇਸ ਫ਼ਿਲਮ ਨੂੰ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਵੱਲੋਂ ਜਾਂਚਿਆ ਪਰਖਿਆ ਗਿਆ ਹੈ ।ਜਿਸ ਕਾਰਨ ਇਸ ਨੂੰ ਪ੍ਰਸਾਰਣ ਦੇ ਲਈ ਸਹੀ ਪਾਇਆ ਗਿਆ ਹੈ । ਫ਼ਿਲਮ ਮੇਕਰਸ ਨੇ ਇਹ ਦਾਅਵਾ ਵੀ ਪ੍ਰਕਾਸ਼ਿਤ ਹੈ ਕਿ ‘ਇਹ ਘਟਨਾਵਾਂ ਦਾ ਕਾਲਪਨਿਕ ਅਤੇ ਨਾਟਕੀ ਵਰਨਣ ਹੈ ।  


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਤੀਕਰਮ 

ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ‘ਦਾ ਕੇਰਲ ਸਟੋਰੀ’ ਅੱਤਵਾਦੀਆਂ ਦੀਆਂ ਸਾਜ਼ਿਸ਼ਾਂ ‘ਤੇ ਅਧਾਰਿਤ ਫ਼ਿਲਮ ਹੈ ।ਇਹ ਫ਼ਿਲਮ ਕੇਰਲ ‘ਚ ਚੱਲ ਰਹੀ ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ ਕਰਦੀ ਹੈ । 








Related Post