ਗੁਰੂ ਦੇ ਸਿੰਘਾਂ ਨੇ ਸ੍ਰੀ ਮਨੀਕਰਨ ਸਾਹਿਬ ਵਿਖੇ ਟੁੱਟੇ ਹੋਏ ਪੁੱਲ ਦੀ ਮੁਰੰਮਤ ਤੇ ਲੰਗਰ ਦੀ ਸੇਵਾ ਦਾ ਸੰਭਾਲਿਆ ਮੋਰਚਾ, ਵੇਖੋ ਤਸਵੀਰਾਂ

ਹਿਮਾਚਲ ਪ੍ਰਦੇਸ਼ 'ਚ ਪਾਰਵਤੀ ਨਦੀ 'ਚ ਪਾਣੀ ਦੇ ਭਾਰੀ ਬਹਾਅ ਕਾਰਨ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। ਹੁਣ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਤੋਂ ਕੁਝ ਹੋਰ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇੱਥੇ ਇਨ੍ਹਾਂ ਮੁਸ਼ਕਲ ਹਲਾਤਾਂ 'ਚ ਵੀ ਗੁਰੂ ਕੇ ਸਿੰਘ ਇੱਥੇ ਡੱਟੇ ਹੋਏ ਹਨ ਤੇ ਲਗਾਤਾਰ ਪੁੱਲ੍ਹ ਦੀ ਮੁਰਮੰਤ ਕਰਨ ਤੇ ਹੜ੍ਹ ਦੇ ਸਮੇਂ ਤੋਂ ਉੱਥੇ ਫਸੀ ਹੋਈ ਸੰਗਤ ਲਈ ਲੰਗਰ ਸੇਵਾ ਕਰ ਰਹੇ ਹਨ।

By  Pushp Raj July 12th 2023 01:52 PM

Sikh devotees rebuild a broken bridge and Langar sewa at shri Manikaran Sahib:  ਹਿਮਾਚਲ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਲੋਕ ਹੜ੍ਹ ਦੇ ਕਾਰਨ ਬੇਹੱਦ ਪਰੇਸ਼ਾਨ ਹਨ। ਹਿਮਾਚਲ ਪ੍ਰਦੇਸ਼ 'ਚ ਹੜ੍ਹ ਕਾਰਨ ਭਾਰੀ ਤਬਾਹੀ ਤੇ ਜਾਨੀ ਮਾਲੀ ਨੁਕਾਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ 'ਚ ਪਾਰਵਤੀ ਨਦੀ 'ਚ ਪਾਣੀ ਦੇ ਭਾਰੀ  ਬਹਾਅ ਕਾਰਨ ਗੁਰਦੁਆਰਾ ਸ੍ਰੀ  ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। 


ਕੁਦਰਤ ਦੇ ਕਹਿਰ ਨੇ ਪੁਲਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਦ੍ਰਿਸ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਹਨ। ਪਾਣੀ ਦਾ ਵਹਾਅ ਇੰਨਾ ਤੇਜ਼ ਜ਼ਿਆਦਾ ਹੈ ਕਿ ਇਹ ਪਾਣੀ ਰਾਹ 'ਚ ਆਉਂਣ ਵਾਲੀ ਹਰ ਚੀਜ਼ ਨੂੰ ਆਪਣੇ 'ਚ ਸਮਾ ਲੈ ਰਿਹਾ ਹੈ। ਬੀਤੇ ਦਿਨੀਂ ਪਾਰਵਤੀ ਨਦੀ 'ਚ ਪਾਣੀ ਦੇ ਭਾਰੀ  ਵਹਾਅ ਕਾਰਨ ਗੁਰਦੁਆਰਾ ਸ੍ਰੀ  ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। 

Update #ManikaranSahib

Repairs Of Bridge Started By Sangat, It Was Damaged Heavily One Day Before.

Sangat Has Started Repairing Of Footbridge So As Pilgrims Stucked Can Be Rescued.

🙏❤️#flood#HimachalPradesh#Punjab#floods https://t.co/TadxwmANp9 pic.twitter.com/BLILuX3njy

— ਹਤਿੰਦਰ ਸਿੰਘ (@Hatindersinghr3) July 11, 2023

ਹੁਣ ਗੁਰਦੁਆਰਾ ਸ੍ਰੀ  ਮਨੀਕਰਨ ਸਾਹਿਬ ਤੋਂ ਕੁਝ ਹੋਰ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇੱਥੇ ਇਨ੍ਹਾਂ ਮੁਸ਼ਕਲ ਹਲਾਤਾਂ 'ਚ ਵੀ ਗੁਰੂ ਕੇ ਸਿੰਘ ਇੱਥੇ ਡੱਟੇ ਹੋਏ ਹਨ ਤੇ ਲਗਾਤਾਰ ਪੁੱਲ੍ਹ ਦੀ ਮੁਰਮੰਤ ਕਰਨ ਤੇ ਹੜ੍ਹ ਦੇ ਸਮੇਂ ਤੋਂ ਉੱਥੇ ਫਸੀ ਹੋਈ ਸੰਗਤ ਲਈ ਲੰਗਰ ਸੇਵਾ ਕਰ ਰਹੇ ਹਨ। ਗੁਰੂ ਕੇ ਸਿੰਘਾਂ ਵੱਲੋਂ ਪਾਣੀ ਦੇ ਤੇਜ਼ ਬਹਾਅ ਵਿਚਾਲੇ ਵੀ ਲਗਾਤਾਰ ਸੇਵਾ ਜਾਰੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। 

ਮਨੀਕਰਨ ਸਾਹਿਬ ਵਿਖੇ ਗੁਰਦਵਾਰੇ ਨੂੰ ਜਾਣ ਵਾਲਾ ਪੁੱਲ ਪਾਣੀ ਦੇ ਤੇਜ਼ ਵਹਾਅ ਨੇ ਤੋੜਿਆ, ਦਰਸ਼ਨ ਕਰਨ ਆਈਆਂ ਸੰਗਤਾਂ ਫਸੀਆਂ
Alarming Situation At Gurudwara Sri Manikaran Sahib,
Pedestrian Bridge Washed Away With Flood Water.
Sangat Stucked At Gurudwara Sahib
Babaji Mehr Kro
🙏#Flood#Himachal #punjab pic.twitter.com/kBhKn5LQwA

— ਹਤਿੰਦਰ ਸਿੰਘ (@Hatindersinghr3) July 9, 2023

ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਐਲਾਨ ਕੀਤਾ ਅਗਲਾ ਇੰਟਰਨੈਸ਼ਨਲ ਟੂਰ 'Born to Shine 2023'

ਵੱਡੀ ਗਿਣਤੀ 'ਚ ਸੰਗਤਾਂ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪੀੜਤਾਂ ਤੇ ਗੁਰਦੁਆਰਾ ਸ੍ਰੀ  ਮਨੀਕਰਨ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਲਈ ਅਰਦਾਸ ਕਰ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਗੁਰੂ ਕੇ ਸਿੰਘਾਂ ਵੱਲੋਂ ਕੀਤੇ ਜਾ ਰਹੇ ਇਸ ਅਦੁੱਤੀ ਉਪਰਾਲੇ ਲਈ ਉਨ੍ਹਾਂ ਦੀ ਸ਼ਲਾਘਾ ਵੀ ਕਰ ਰਹੇ ਹਨ। 


Related Post