Amitabh Bachchan:ਅਮਿਤਾਭ ਬੱਚਨ ਨੇ ਦਿਖਾਇਆ ਦੁਰਲੱਭ ਨਜ਼ਾਰਾ, ਪੁਲਾੜ 'ਚ 5 ਗ੍ਰਹਿ ਇੱਕਠੇ ਵਿਖਾਈ ਦੇਣ ਵਾਲਾ ਵੀਡੀਓ ਕੀਤਾ ਸਾਂਝਾ

ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਬਿੱਗ ਬੀ ਨੇ ਪੁਲਾੜ ਦੀ ਇੱਕ ਵੀਡੀਓ ਫੈਨਜ਼ ਨਾਲ ਸਾਂਝੀ ਕੀਤੀ ਹੈ ਜਿਸ 'ਚ 5 ਗ੍ਰਹਿ ਇੱਕਠੇ ਨਜ਼ਰ ਆ ਰਹੇ ਹਨ।

By  Pushp Raj March 29th 2023 01:12 PM

Amitabh Bachchan Share Five planets Video: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸਾਹਿਤ ਅਤੇ ਰਾਜਨੀਤੀ ਦੇ ਗਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਅਕਸਰ ਆਪਣੀਆਂ ਕਵਿਤਾਵਾਂ ਵਿਚਾਰ ਪ੍ਰਸ਼ੰਸ਼ਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਅਮਿਤਾਭ ਬੱਚਨ ਨੇ ਪ੍ਰਸ਼ੰਸ਼ਕਾਂ ਦਾ ਕੁਝ ਅਜਿਹਾ ਸਾਂਝਾ ਕੀਤਾ ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਅਤੇ ਇਸ ਦੁਰਲੱਭ ਨਜ਼ਾਰੇ ਨੂੰ ਦੇਖ ਕੇ ਫੈਨਜ਼ ਬੇਹੱਦ ਖੁਸ਼ ਹਨ। 


ਤੁਹਾਡੇ ਵਿੱਚੋਂ ਬਹੁਤ ਘੱਟ ਲੋਕ ਇਸ ਬਾਰੇ ਜਾਣੂ ਹੋਣਗੇ ਕਿ ਬਿੱਗ ਬੀ ਸਪੇਸ ਨੂੰ ਲੈ ਕੇ ਵੀ ਓਨੇ ਹੀ ਉਤਸੁਕ ਰਹਿੰਦੇ  ਹਨ , ਜਿਨ੍ਹੇ ਕਿ ਉਹ ਨਵੀਆਂ ਚੀਜ਼ਾਂ ਜਾਨਣ ਬਾਰੇ ਰਹਿੰਦੇ ਹਨ। ਬਿੱਗ ਬੀ ਨੇ ਅੱਜ ਦੇਰ ਰਾਤ ਆਕਾਸ਼ ਵਿੱਚ ਪੰਜ ਗ੍ਰਹਿਆਂ ਦੀ ਅਜੀਬ ਗਤੀ ਦਾ ਇੱਕ ਦੁਰਲੱਭ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। 

View this post on Instagram

A post shared by Amitabh Bachchan (@amitabhbachchan)


ਵੀਡੀਓ  'ਚ ਦਿਖਾਈ ਦਿੱਤਾ ਦੁਰਲੱਭ ਨਜ਼ਾਰਾ 

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ, ਬੁੱਧ, ਸ਼ੁੱਕਰ, ਮੰਗਲ, ਜੁਪੀਟਰ ਅਤੇ ਯੂਰੇਨਸ ਸਾਰੇ ਇੱਕ ਸਿੱਧੀ ਲਾਈਨ ਵਿੱਚ ਦਿਖਾਈ ਦੇ ਰਹੇ ਹਨ। ਵੀਡੀਓ ਨੇ ਕਈ ਇੰਟਰਨੈਟ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਹੋਏ, ਅਮਿਤਾਭ ਬੱਚਨ ਨੇ ਲਿਖਿਆ, "ਕੀ ਸੁੰਦਰ ਨਜ਼ਾਰਾ ਹੈ! ਅੱਜ 5 ਗ੍ਰਹਿ ਇਕੱਠੇ ਹਨ... ਸੁੰਦਰ ਅਤੇ ਦੁਰਲੱਭ... ਉਮੀਦ ਹੈ ਕਿ ਤੁਸੀਂ ਵੀ ਦੇਖੋਗੇ।" ਬੱਚਨ ਨੇ 45 ਸੈਕਿੰਡ ਦੀ ਕਲਿੱਪ ਵਿੱਚ ਚੰਦਰਮਾ ਦਾ ਖੂਬਸੂਰਤ ਨਜ਼ਾਰਾ ਵੀ ਦਿਖਾਇਆ। 


 ਹੋਰ ਪੜ੍ਹੋ: Parineeti Chopra:ਪਰੀਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਅਦਾਕਾਰਾ ਨੇ ਸ਼ਰਮਾਉਂਦੇ ਹੋਏ ਦਿੱਤਾ ਰਿਐਕਸ਼ਨ

ਕਈ ਸੈਲਬਸ ਨੇ ਬਿੱਗ ਬੀ ਦੀ ਪੋਸਟ 'ਤੇ ਕੀਤਾ ਕਮੈਂਟ

ਬਿੱਗ ਬੀ ਵੱਲੋਂ ਸ਼ੇਅਰ ਕਰਨ ਮਗਰੋਂ ਮਹਿਜ਼ ਕੁੱਝ ਘੰਟਿਆਂ ਦੇ ਵਿੱਚ ਹੀ ਇਹ ਵੀਡੀਓ ਵਾਇਰਲ ਹੋ ਗਈ। ਉਨ੍ਹਾਂ ਦੀ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਅਤੇ ਕਮੈਂਟ ਕਰ ਚੁੱਕ ਹਨ। ਲੋਕ ਅਮਿਤਾਭ ਬੱਚਨ ਦੀਆਂ  ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ, ਉੱਥੇ ਹੀ ਕਈ ਮਸ਼ਹੂਰ ਸੈਲਬਸ ਨੇ ਇਸ ਵੀਡੀਓ 'ਤੇ ਕੁਮੈਂਟ ਵੀ ਕੀਤੇ ਹਨ। ਅਦਾਕਾਰਾ ਸ਼ਿਲਪਾ ਸ਼ੈਟੀ ਨੇ ਕਮੈਂਟ ਕੀਤਾ, "ਵਾਹ।"  ਅਭਿਨੇਤਾ ਸਿਧਾਂਤ ਕਪੂਰ ਨੇ ਲਿਖਿਆ, "ਇਹ ਬਹੁਤ ਖੂਬਸੂਰਤ ਸੀ, ਇਸ ਸ਼ਾਨਦਾਰ ਐਪ ਸਟੈਲੇਰੀਅਮ ਵੱਲੋਂ ਕੈਪਚਰ ਕੀਤਾ ਗਿਆ। ਮੈਂ ਇਸ ਨੂੰ ਵੀ ਕੁਝ ਸਮਾਂ ਪਹਿਲਾਂ ਪੋਸਟ ਕੀਤਾ ਸੀ।"


Related Post