Parineeti Chopra:ਪਰੀਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਅਦਾਕਾਰਾ ਨੇ ਸ਼ਰਮਾਉਂਦੇ ਹੋਏ ਦਿੱਤਾ ਰਿਐਕਸ਼ਨ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਹੁਣ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਖਬਰਾਂ 'ਤੇ ਸ਼ਰਮਾਉਂਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ।

Written by  Pushp Raj   |  March 29th 2023 12:37 PM  |  Updated: March 29th 2023 12:37 PM

Parineeti Chopra:ਪਰੀਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਅਦਾਕਾਰਾ ਨੇ ਸ਼ਰਮਾਉਂਦੇ ਹੋਏ ਦਿੱਤਾ ਰਿਐਕਸ਼ਨ

Parineeti Chopra and Raghav Chadha wedding:  ਬਾਲੀਵੁੱਡ ਅਤੇ ਸਿਆਸਤ ਦਾ ਰਿਸ਼ਤਾ ਕੋਈ ਨਵੀਂ ਗੱਲਨਹੀਂ ਹੈ। ਫ਼ਿਲਮ ਇੰਡਸਟਰੀ ਦੀਆਂ ਕਈ ਸ਼ਖਸੀਅਤਾਂ ਨੇ ਕਈ ਮਸ਼ਹੂਰ ਨੇਤਾਵਾਂ ਨਾਲ ਵਿਆਹ ਕੀਤਾ ਹੈ। ਸਵਰਾ ਭਾਸਕਰ ਤੋਂ ਬਾਅਦ ਪਰਿਣੀਤੀ ਚੋਪੜਾ ਵੀ ਜਲਦ ਹੀ 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ। ਹਾਲਾਂਕਿ ਵਿਆਹ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਹੁਣ ਪਰਿਣੀਤੀ ਚੋਪੜਾ ਨੇ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ।

ਬੀਤੀ ਰਾਤ ਯਾਨੀ 28 ਮਾਰਚ 2023 ਨੂੰ ਪਰਿਣੀਤੀ ਚੋਪੜਾ ਨੂੰ ਵਿਆਹ ਦੀਆਂ ਖਬਰਾਂ ਵਿਚਾਲੇ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਜਦੋਂ ਪੈਪਰਾਜ਼ੀਸ ਨੇ ਉਸ ਤੋਂ ਵਿਆਹ ਬਾਰੇ ਪੁੱਛਿਆ ਤਾਂ ਅਭਿਨੇਤਰੀ ਨੇ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ, ਪਰ ਉਸ ਦੀ ਸ਼ਰਮੀਲੀ ਮੁਸਕਰਾਹਟ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਵਿਆਹ ਦਾ ਸਵਾਲ ਸੁਣ ਕੇ ਪਰਿਣੀਤੀ ਸ਼ਰਮਾ ਗਈ ਤੇ ਉਸ ਦੀਆਂ ਅੱਖਾਂ ਵਿੱਚ ਚਮਕ ਵੀ ਵੇਖੀ ਜਾ ਸਕਦੀ ਹੈ। ਏਅਰਪੋਰਟ 'ਤੇ, ਅਭਿਨੇਤਰੀ ਚਿੱਟੇ ਹਾਈਨੇਕ ਦੇ ਨਾਲ ਕਾਲੇ ਕੋਟ-ਪੈਂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ।

ਖਬਰਾਂ ਆ ਰਹੀਆਂ ਹਨ ਕਿ ਪਰਿਣੀਤੀ ਨੇ ਵੀ ਰਾਘਵ ਨਾਲ ਮੰਗਣੀ ਕਰ ਲਈ ਹੈ। 'ਆਪ' ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੀ ਇਸ ਜੋੜੇ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ 'ਤੇ ਇੱਕ ਟਵੀਟ ਰਾਹੀਂ ਸੰਜੀਵ ਨੇ ਲਿਖਿਆ, ''ਮੈਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਦਿਲੋਂ ਵਧਾਈ ਦਿੰਦਾ ਹਾਂ। ਦੋਵਾਂ ਨੂੰ ਪਿਆਰ, ਖੁਸ਼ੀ ਅਤੇ ਸਾਥ ਦੀ ਬਖਸ਼ਿਸ਼ ਹੋਵੇ। ਮੈਂ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਸੰਜੀਵ ਦੇ ਇਸ ਟਵੀਟ ਤੋਂ ਬਾਅਦ ਇਹ ਪੱਕਾ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਹ ਜੋੜੀ ਵਿਆਹ ਬੰਧਨ 'ਚ ਬੱਝਣ ਵਾਲੀ ਹੈ।

ਹੋਰ ਪੜ੍ਹੋ: Ashneer Grover: ਸ਼ਾਰਕ ਟੈਂਕ ਫੇਮ ਅਸ਼ਨੀਰ ਗਰੋਵਰ ਦੇ ਪਿਤਾ ਅਸ਼ੋਕ ਗਰੋਵਰ ਦਾ ਹੋਇਆ ਦਿਹਾਂਤ, ਬਿਜਨਸਮੈਨ ਨੇ ਪਿਤਾ ਲਈ ਲਿਖਿਆ ਭਾਵੁਕ ਨੋਟ   

ਪਰਿਣੀਤੀ ਅਤੇ ਰਾਘਵ ਚੱਢਾ ਦੇ ਰਿਸ਼ਤੇ ਦੀਆਂ ਖਬਰਾਂ ਉਦੋਂ ਸਾਹਮਣੇ ਆਈਆਂ ਜਦੋਂ ਦੋਵੇਂ ਲਗਾਤਾਰ ਡਿਨਰ ਅਤੇ ਲੰਚ ਡੇਟ 'ਤੇ ਇਕੱਠੇ ਨਜ਼ਰ ਆਏ। ਉਨ੍ਹਾਂ ਦੀ ਕੈਮਿਸਟਰੀ ਤੋਂ ਕਿਆਸ ਲਗਾਏ ਜਾਣ ਲੱਗੇ ਕਿ ਉਹ ਡੇਟਿੰਗ ਕਰ ਰਹੇ ਹਨ। ਹਾਲਾਂਕਿ, ਫੈਨਜ਼ ਦੋਹਾਂ ਪਾਸਿਆਂ ਅਧਿਕਾਰਤ ਐਲਾਨ ਦੀ ਉਡੀਕ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network