Ashneer Grover: ਸ਼ਾਰਕ ਟੈਂਕ ਫੇਮ ਅਸ਼ਨੀਰ ਗਰੋਵਰ ਦੇ ਪਿਤਾ ਅਸ਼ੋਕ ਗਰੋਵਰ ਦਾ ਹੋਇਆ ਦਿਹਾਂਤ, ਬਿਜਨਸਮੈਨ ਨੇ ਪਿਤਾ ਲਈ ਲਿਖਿਆ ਭਾਵੁਕ ਨੋਟ
ਸ਼ਾਰਕ ਟੈਂਕ ਇੰਡੀਆ ਫੇਮ ਅਸ਼ਨੀਰ ਗਰੋਵਰ ਦੇ ਪਿਤਾ ਅਸ਼ੋਕ ਗਰੋਵਰ ਦਾ ਦਿਹਾਂਤ ਹੋ ਗਿਆ ਹੈ। ਅਸ਼ਨੀਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਹ ਦੁਖਦਾਈ ਜਾਣਕਾਰੀ ਦਿੱਤੀ ਹੈ। ਅਸ਼ਨੀਰ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਸੁਨਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਲਈ ਪ੍ਰਾਰਥਨਾ ਕਰ ਰਹੇ ਹਨ।
Ashneer Grover: ਸ਼ਾਰਕ ਟੈਂਕ ਫੇਮ ਅਸ਼ਨੀਰ ਗਰੋਵਰ ਦੇ ਪਿਤਾ ਅਸ਼ੋਕ ਗਰੋਵਰ ਦਾ ਹੋਇਆ ਦਿਹਾਂਤ, ਬਿਜਨਸਮੈਨ ਨੇ ਪਿਤਾ ਲਈ ਲਿਖਿਆ ਭਾਵੁਕ ਨੋਟ
Ashneer Grover father death: ਸ਼ਾਰਕ ਟੈਂਕ ਇੰਡੀਆ ਫੇਮ ਅਸ਼ਨੀਰ ਗਰੋਵਰ ਦੇ ਪਿਤਾ ਅਸ਼ੋਕ ਗਰੋਵਰ ਦਾ ਦਿਹਾਂਤ ਹੋ ਗਿਆ ਹੈ। ਭਾਰਤ ਪੇਅ ਦੇ ਸੰਸਥਾਪਕ ਅਸ਼ਨੀਰ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸ਼ਾਂਝੀ ਕੀਤੀ ਹੈ।

ਜਾਣਕਾਰੀ ਮੁਤਾਬਕ ਅਸ਼ਨੀਰ ਗਰੋਵਰ ਦੇ ਪਿਤਾ ਅਸ਼ੋਕ ਗਰੋਵਰ ਨੇ 28 ਮਾਰਚ ਨੂੰ ਆਖ਼ਰੀ ਸਾਹ ਲਏ। ਅਸ਼ਨੀਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਦੁਖਦਾਈ ਖਬਰ ਸਾਂਝੀ ਕੀਤੀ। ਅਸ਼ਨੀਰ ਗਰੋਵਰ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਭਾਵਨਾਤਮਕ ਨੋਟ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਸੋਗ ਮਨਾ ਰਹੇ ਹਨ।
ਅਸ਼ਨੀਰ ਗਰੋਵਰ ਨੇ ਸਾਂਝੀ ਕੀਤੀ ਦੁਖਦ ਖ਼ਬਰ
ਅਸ਼ਨੀਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ। ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਸ਼ਨੀਰ ਗਰੋਵਰ ਨੇ ਲਿਖਿਆ, 'ਬਾਏ ਪਾਪਾ, ਲਵ ਯੂ। ਸਵਰਗ ਵਿੱਚ ਪਾਪਾ ਜੀ, ਵੱਡੀ ਮੰਮੀ, ਦਾਦਾ ਜੀ ਅਤੇ ਦਾਦੀ ਦਾ ਧਿਆਨ ਰੱਖੋ। ਅਸ਼ੋਕ ਗਰੋਵਰ (ਸ/ਓ ਨੰਦ ਲਾਲ ਗਰੋਵਰ) 04.08.1953 - 28.03.2023'।
ਅਸ਼ਨੀਰ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੋਸ਼ਲ ਮੀਡੀਆ ਯੂਜ਼ਰਸ ਅਸ਼ਨੀਰ ਦੇ ਪਿਤਾ ਪ੍ਰਤੀ ਸੰਵੇਦਨਾ ਪ੍ਰਗਟ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਓਮ ਸ਼ਾਂਤੀ। ਉਹ ਇੱਕ ਸ਼ਾਨਦਾਰ ਵਿਅਕਤੀ ਸਨ ਅਤੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ. ਇਸ ਦੁੱਖ ਦੀ ਘੜੀ ਵਿੱਚ ਤੁਹਾਨੂੰ ਸ਼ਾਂਤੀ, ਦਿਲਾਸਾ, ਹਿੰਮਤ ਅਤੇ ਬਹੁਤ ਸਾਰਾ ਪਿਆਰ। ਉਸੇ ਯੂਜ਼ਰ ਨੇ ਲਿਖਿਆ, 'ਓਮ ਸ਼ਾਂਤੀ! ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਾਕਤ ਦੇਵੇ।

ਅਸ਼ਨੀਰ ਦੀ ਇਸ ਪੋਸਟ ਸ਼ਾਰਕ ਟੈਂਕ ਦੇ ਇੱਕ ਹੋਰ ਜਜ ਕਾਰੋਬਾਰ ਅਮਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਮਨ ਨੇ ਲਿਖਿਆ, "ਤੁਹਾਡੇ ਪਿਤਾ ਨੂੰ ਇੱਕ ਪੁੱਤਰ ਦੇ ਰੂਪ ਵਿੱਚ ਤੁਹਾਨੂੰ ਮਿਲਣ 'ਤੇ ਬਹੁਤ ਮਾਣ ਸੀ। ਉਹ ਤੁਹਾਨੂੰ ਬਹੁਤ ਪਿਆਰ ਕਰਦੇ ਸੀ ਅਤੇ ਮੈਨੂੰ ਉਮੀਦ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਪ੍ਰਮਾਤਮਾ ਤੁਹਾਡਾ ਸਾਥ ਦੇਵੇ????????????। ਅਸ਼ਨੀਰ ਦੇ ਇਸ ਪੋਸਟ 'ਤੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਨੇ ਵੀ ਸੋਗ ਪ੍ਰਗਟਾਉਂਦੇ ਹੋਏ ਲਿਖਿਆ, 'ਪਾਰਥਨਾ ????????'
ਦੱਸ ਦੇਈਏ ਕਿ ਅਸ਼ਨੀਰ ਗਰੋਵਰ ਨੇ ਸ਼ਾਰਕ ਟੈਂਕ ਇੰਡੀਆ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਵਨ ਲਾਈਨਰ ਕਾਫੀ ਪਸੰਦ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
