ਸਿੱਧੂ ਮੂਸੇਵਾਲਾ ਦੀ ਰਿਹਾਇਸ਼ ‘ਤੇ ਸੁਰੱਖਿਆ ਦਾ ਸਖਤ ਪਹਿਰਾ, ਇਸ ਵਜ੍ਹਾ ਕਰਕੇ ਵਧਾਈ ਗਈ ਸੁਰੱਖਿਆ

ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਲਈ 42 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ।ਸੁਰੱਖਿਆ ਮੁਲਾਜ਼ਮਾਂ ਨੂੰ ਖ਼ਾਸ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਘਰ ਅੰਦਰ ਆਉਣ ਜਾਣ ਵਾਲੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਜਾਵੇ ।

By  Shaminder May 9th 2023 01:25 PM

ਸਿੱਧੂ ਮੂਸੇਵਾਲਾ (Sidhu Moose wala)  ਤੋਂ ਬਾਅਦ ਉਸ ਦੇ ਮਾਪਿਆਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਜਿਸ ਦੇ ਮੱਦੇਨਜ਼ਰ ਮਰਹੂਮ ਗਾਇਕ ਦੀ ਹਵੇਲੀ ‘ਚ ਸੁਰੱਖਿਆ ਦਾ ਪਹਿਰਾ ਸਖਤ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਸੀਨੀਅਰ ਪੁਲਿਸ ਅਧਿਕਾਰੀ ਡਾਕਟਰ ਨਾਨਕ ਸਿੰਘ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਹੁਕਮ ਦਿੱਤੇ ਗਏ ਹਨ ।


ਹੋਰ ਪੜ੍ਹੋ : ਅਦਾਕਾਰ ਵਿਦਯੁਤ ਜਾਮਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਭਾਂਡੇ ਮਾਂਜਣ ਦੀ ਸੇਵਾ ਕਰਦੇ ਨਜ਼ਰ ਆਇਆ ਅਦਾਕਾਰ,ਵੀਡੀਓ ਹੋਇਆ ਵਾਇਰਲ

 ਪਰਿਵਾਰ ਦੀ ਸੁਰੱਖਿਆ ਲਈ 42  ਮੁਲਾਜ਼ਮ ਲਗਾਏ ਗਏ 

ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਲਈ 42 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ।ਸੁਰੱਖਿਆ ਮੁਲਾਜ਼ਮਾਂ ਨੂੰ ਖ਼ਾਸ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਘਰ ਅੰਦਰ ਆਉਣ ਜਾਣ ਵਾਲੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਜਾਵੇ ।


ਇਸ ਦੇ ਨਾਲ ਹੀ ਖੇਤ ‘ਚ ਬਣਾਈ ਗਈ ਸਿੱਧੂ ਮੂਸੇਵਾਲਾ ਦੀ ਯਾਦਗਾਰ ‘ਤੇ ਹਵੇਲੀ ਨੇੜੇ ਸੜਕ ਤੇ ਦੋਵਾਂ ਪਾਸਿਆਂ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜੋ ਕਿ ਚੌਵੀ ਘੰਟੇ ਡਿਊਟੀ ਦੇਣਗੇ । 


ਸਿੱਧੂ ਮੂਸੇਵਾਲਾ ਦਾ ਕੀਤਾ ਗਿਆ ਸੀ ਕਤਲ 

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ ੨੯ ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਮਰਹੂਮ ਗਾਇਕ ਦੇ ਮਾਪੇ ਲਗਾਤਾਰ ਇਸ ਮਾਮਲੇ ‘ਚ ਦੋਸ਼ੀ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ।












Related Post