Google doodle : ਗੂਗਲ ਨੇ ਵਿਸ਼ਵ ਧਰਤੀ ਦਿਵਸ 'ਤੇ ਖਾਸ ਡੂਡਲ ਬਣਾ ਕੇ ਜਲਵਾਯੂ ਪਰਿਵਤਨ ਪ੍ਰਤੀ ਕੀਤਾ ਜਾਗਰੂਕ

ਰ ਸਾਲ 22 ਅਪ੍ਰੈਲ ਨੂੰ ਪੂਰੀ ਦੁਨੀਆ ਵਿੱਚ ਧਰਤੀ ਦਿਵਸ (World Earth Day) ਮਨਿਆ ਜਾਂਦਾ ਹੈ। ਹਰ ਸਾਲ ਇਸ ਦਿਨ ਧਰਤੀ 'ਤੇ ਹੋਣ ਵਾਲੇ ਜਲਵਾਯੂ ਪਰਿਵਰਤਨ, ਇਨਸਾਨਾਂ ਵੱਲੋਂ ਕੀਤੇ ਵਿਕਾਸ ਤੇ ਇਸ ਤੋਂ ਹੋਣ ਵਾਲੇ ਨੁਕਸਾਨ ਅਤੇ ਖ਼ਤਰੇ ਬਾਰੇ ਸੁਚੇਤ ਕੀਤਾ ਜਾਂਦਾ ਹੈ। ਇਸੇ ਮੌਕੇ 'ਤੇ ਗੂਗਲ ਨੇ ਖਾਸ ਡੂਡਲ ਬਣਾ ਕੇ ਲੋਕਾਂ ਜਲਵਾਯੂ ਪਰਿਵਰਤਨ ਪ੍ਰੀਤ ਜਾਗਰੂਕ ਕੀਤਾ ਹੈ।

By  Pushp Raj April 22nd 2024 09:12 PM

Google doodle on World Earth Day 2024: ਹਰ ਸਾਲ 22 ਅਪ੍ਰੈਲ ਨੂੰ ਪੂਰੀ ਦੁਨੀਆ ਵਿੱਚ ਧਰਤੀ ਦਿਵਸ (World Earth Day) ਮਨਿਆ ਜਾਂਦਾ ਹੈ। ਹਰ ਸਾਲ ਇਸ ਦਿਨ ਧਰਤੀ 'ਤੇ ਹੋਣ ਵਾਲੇ ਜਲਵਾਯੂ ਪਰਿਵਰਤਨ, ਇਨਸਾਨਾਂ ਵੱਲੋਂ ਕੀਤੇ ਵਿਕਾਸ ਤੇ ਇਸ ਤੋਂ ਹੋਣ ਵਾਲੇ ਨੁਕਸਾਨ ਅਤੇ ਖ਼ਤਰੇ ਬਾਰੇ ਸੁਚੇਤ ਕੀਤਾ ਜਾਂਦਾ ਹੈ। ਇਸੇ ਮੌਕੇ 'ਤੇ ਗੂਗਲ ਨੇ ਖਾਸ ਡੂਡਲ ਬਣਾ ਕੇ ਲੋਕਾਂ ਜਲਵਾਯੂ ਪਰਿਵਰਤਨ ਪ੍ਰੀਤ ਜਾਗਰੂਕ ਕੀਤਾ ਹੈ। 

View this post on Instagram

A post shared by Jake Mason - Wildlife Videographer (@jakemasondiving)


ਵਿਸ਼ਵ ਧਰਤੀ ਦਿਵਸ ਉੱਤੇ ਗੂਗਲ ਦਾ ਖਾਸ ਡੂਡਲ 

ਅੱਜ ਦੇ Google ਡੂਡਲ ਵਿੱਚ ਧਰਤੀ ਦੇ ਕੁਦਰਤੀ ਲੈਂਡਸਕੇਪਾਂ ਅਤੇ ਅਮੀਰ ਜੈਵ ਵਿਭਿੰਨਤਾ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਹਨ। ਡੂਡਲਜ਼ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਕੁਦਰਤੀ ਚੀਜ਼ਾਂ ਨੂੰ ਸੰਭਾਲਣ ਦੀ ਮਹੱਤਤਾ ਸਮਝਾਈ ਗਈ ਹੈ। 

ਗੂਗਲ ਡੂਡਲ ਸਿਰਫ਼ ਇੱਕ ਸੁੰਦਰ ਤਸਵੀਰ ਨਹੀਂ ਹੈ, ਪਰ ਹਰ ਅੱਖਰ ਇੱਕ ਅਸਲ-ਸੰਸਾਰ ਸੰਭਾਲ ਯਤਨ ਨੂੰ ਦਰਸਾਉਂਦਾ ਹੈ। ਡੂਡਲ ਵਿੱਚ ਗੂਗਲ ਦੇ ਪਾਤਰ ਦੁਨੀਆ ਭਰ ਦੇ ਕੁਝ ਸਥਾਨਾਂ ਨੂੰ ਦਰਸਾਉਂਦੇ ਹਨ ਜਿੱਥੇ ਲੋਕ, ਭਾਈਚਾਰੇ ਅਤੇ ਸਰਕਾਰਾਂ ਧਰਤੀ ਦੀ ਕੁਦਰਤੀ ਸੁੰਦਰਤਾ, ਜੈਵ ਵਿਭਿੰਨਤਾ ਅਤੇ ਸਰੋਤਾਂ ਨੂੰ ਬਚਾਉਣ ਲਈ ਹਰ ਰੋਜ਼ ਕੰਮ ਕਰ ਰਹੀਆਂ ਹਨ। ਅਸੀਂ ਜਲਵਾਯੂ ਸੰਕਟ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਨੂੰ ਘਟਾਉਣ ਲਈ ਹੋਰ ਬਹੁਤ ਕੁਝ ਕਰਨਾ ਜਾਰੀ ਰੱਖਦੇ ਹਾਂ।

ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਧਰਤੀ ਦਿਵਸ 

ਹਰ ਸਾਲ ਇਸ ਦਿਨ ਯਾਨੀ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਧਰਤੀ ਦਿਵਸ ਪਹਿਲੀ ਵਾਰ 22 ਅਪ੍ਰੈਲ 1970 ਨੂੰ ਮਨਾਇਆ ਗਿਆ ਸੀ। ਅੱਜ ਦੁਨੀਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਕੁਦਰਤੀ ਸੁੰਦਰਤਾ ਦੇ ਲਿਹਾਜ਼ ਨਾਲ ਧਰਤੀ ਇੱਕ ਅਦਭੁਤ ਗ੍ਰਹਿ ਹੈ। ਧਰਤੀ ਉੱਤੇ ਵੱਡੇ ਵੱਡੇ ਹਰੇ-ਭਰੇ ਜੰਗਲ, ਪਹਾੜ, ਸਮੁੰਦਰ ਅਤੇ ਰੇਗਿਸਤਾਨ ਹਨ। ਸਾਨੂੰ ਇਨ੍ਹਾਂ ਦੀ ਸੰਭਾਲ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ। 

View this post on Instagram

A post shared by All India Radio News (@airnewsalerts)

ਹੋਰ ਪੜ੍ਹੋ : World Earth Day 2024 : ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਧਰਤੀ ਦਿਵਸ ਤੇ ਇਸ ਦਿਨ ਦੀ ਮਹੱਤਤਾ

ਧਰਤੀ ਦਿਵਸ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਇਸ ਸਾਲ ਧਰਤੀ ਦਿਵਸ 2024 ਦੀ ਥੀਮ ਪਲੈਨੇਟ ਬਨਾਮ ਪਲਾਸਟਿਕ ਹੈ। ਇਸ ਦਾ ਉਦੇਸ਼ ਪਲਾਸਟਿਕ ਤੋਂ ਪੈਦਾ ਹੋਣ ਵਾਲੇ ਸਿਹਤ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ, ਹਰ ਤਰ੍ਹਾਂ ਦੇ ਸਿੰਗਲ-ਯੂਜ਼ ਪਲਾਸਟਿਕ ਨੂੰ ਖਤਮ ਕਰਨਾ, ਪਲਾਸਟਿਕ ਪ੍ਰਦੂਸ਼ਣ 'ਤੇ ਸਖਤ ਨਿਯਮਾਂ ਆਦਿ ਬਾਰੇ ਜਾਗਰੂਕ ਕਰਨਾ ਹੈ।


Related Post