ਅਰਮਾਨ ਮਲਿਕ ਨੂੰ ਪਈ ਮੁਸੀਬਤ, ਪਾਇਲ ਤੋਂ ਬਾਅਦ ਕ੍ਰਿਤਿਕਾ ਦਾ ਬੇਟਾ ਹੋਇਆ ਬੀਮਾਰ
ਅਰਮਾਨ ਮਲਿਕ ਦੇ ਪਰਿਵਾਰ ‘ਤੇ ਇੱਕ ਤੋਂ ਬਾਅਦ ਇੱਕ ਨਵੀਂ ਮੁਸੀਬਤ ਆ ਰਹੀ ਹੈ । ਪਾਇਲ ਤੋਂ ਬਾਅਦ ਹੁਣ ਕ੍ਰਿਤਿਕਾ ਦਾ ਬੇਟਾ ਵੀ ਬੀਮਾਰ ਹੋ ਗਿਆ ਹੈ ।
ਅਰਮਾਨ ਮਲਿਕ (Youtuber Armaan Malik) ਦੇ ਪਰਿਵਾਰ ‘ਤੇ ਇੱਕ ਤੋਂ ਬਾਅਦ ਇੱਕ ਨਵੀਂ ਮੁਸੀਬਤ ਆ ਰਹੀ ਹੈ । ਪਾਇਲ ਤੋਂ ਬਾਅਦ ਹੁਣ ਕ੍ਰਿਤਿਕਾ ਦਾ ਬੇਟਾ ਵੀ ਬੀਮਾਰ ਹੋ ਗਿਆ ਹੈ । ਜਿਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਡਾਕਟਰ ਕੋਲ ਲੈ ਗਈ । ਇਹੀ ਨਹੀਂ ਪਰਿਵਾਰ ਨੂੰ ਇਹ ਵੀ ਲੱਗਦਾ ਹੈ ਕਿ ਉਨ੍ਹਾਂ ਦੇ ਹਰੇ ਭਰੇ ਪਰਿਵਾਰ ਨੂੰ ਨਜ਼ਰ ਲੱਗ ਗਈ ਹੈ ।

ਹੋਰ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਧੀ ਅਤੇ ਪਤਨੀ ਦੇ ਨਾਲ ਆਏ ਨਜ਼ਰ, ਵੇਖੋ ਖੂਬਸੂਰਤ ਤਸਵੀਰਾਂ
ਜਿਸ ਤੋਂ ਬਾਅਦ ਪਰਿਵਾਰ ਵੱਲੋਂ ਨਜ਼ਰ ਵੀ ਉਤਾਰੀ ਗਈ । ਜਿਸ ਦਾ ਇੱਕ ਵੀਡੀਓ ਵੀ ਯੂਟਿਊਬਰ ਨੇ ਸਾਂਝਾ ਕੀਤਾ ਹੈ ।

ਬੀਤੇ ਦਿਨ ਪਾਇਲ ਮਲਿਕ ਵੀ ਹੋ ਗਈ ਬੀਮਾਰ
ਦੱਸ ਦਈਏ ਕਿ ਬੀਤੇ ਦਿਨ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਵੀ ਬੀਮਾਰ ਸੀ ‘ਤੇ ਉਸ ਦੇ ਬੱਚੇ ਨੂੰ ਵੀ ਪੀਲੀਆ ਹੋ ਗਿਆ ਸੀ । ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ । ਹੁਣ ਮੁੜ ਤੋਂ ਪਰਿਵਾਰ ਪਰੇਸ਼ਾਨ ਹੋ ਗਿਆ ਹੈ । ਦੱਸ ਦਈਏ ਕਿ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ।

ਕ੍ਰਿਤਿਕਾ ਦੇ ਬੇਟੇ ਦਾ ਨਾਮ ਜ਼ੈਦ ਹੈ, ਪਰ ਇਹ ਨਾਮ ਰੱਖਣ ‘ਤੇ ਅਰਮਾਨ ਮਲਿਕ ਨੂੰ ਕਈ ਵਾਰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ । ਅਰਮਾਨ ਮਲਿਕ ਮਸ਼ਹੂਰ ਯੂਟਿਊਬਰ ਹੈ ਅਤੇ ਉਹ ਵੱਖਰੀ ਤਰ੍ਹਾਂ ਦਾ ਕੰਟੈਂਟ ਕ੍ਰਿਏਟ ਕਰਦਾ ਹੈ । ਜਿਸ ਦੇ ਵੀਡੀਓ ਉਹ ਆਪਣੇ ਯੂ-ਟਿਊਬ ਚੈਨਲ ‘ਤੇ ਸਾਂਝੇ ਕਰਦਾ ਰਹਿੰਦਾ ਹੈ ।