ਡਿਲੀਵਰੀ ਤੋਂ ਬਾਅਦ ਵਿਗੜੀ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਦੀ ਸਿਹਤ, ਯੂਟਿਊਬਰ ਨੇ ਬਲਾਗ 'ਚ ਦਿੱਤੀ ਵੱਡੀ ਅਪਡੇਟ

ਯੂਟਿਊਬਰ ਅਰਮਾਨ ਮਲਿਕ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਬੇਟੇ ਦੇ ਪਿਤਾ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਤਾਜ਼ਾ ਬਲਾਗ 'ਚ ਕ੍ਰਿਤਿਕਾ ਦਾ ਹੈਲਥ ਅਪਡੇਟ ਸਾਂਝਾ ਕੀਤਾ ਹੈ।

By  Pushp Raj April 9th 2023 10:00 AM

Kritika Malik's health update: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੇ ਘਰ ਖੁਸ਼ੀਆਂ ਭਰਿਆ ਮਾਹੌਲ ਹੈ ਕਿਉਂਕਿ ਹਾਲ ਹੀ 'ਚ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਉਨ੍ਹਾਂ 'ਚ ਉਨ੍ਹਾਂ ਦੇ ਬੇਟੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਡਿਲੀਵਰੀ ਤੋਂ ਬਾਅਦ ਕ੍ਰਿਤਿਕਾ ਮਲਿਕ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ।


ਦਰਅਸਲ ਕ੍ਰਿਤਿਕਾ ਮਲਿਕ ਨੇ ਸੀ ਸੈਕਸ਼ਨ ਦੇ ਜ਼ਰੀਏ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਕਾਰਨ ਉਸ ਦੇ ਪੇਟ 'ਤੇ ਕਾਫੀ ਟਾਂਕੇ ਲੱਗੇ ਹਨ। ਆਪਣੇ ਤਾਜ਼ਾ ਬਲਾਗ ਵਿੱਚ, ਅਰਮਾਨ ਮਲਿਕ ਨੇ ਕ੍ਰਿਤਿਕਾ ਦੀ ਸਿਹਤ ਬਾਰੇ ਇੱਕ ਅਪਡੇਟ ਦਿੱਤੀ ਹੈ। ਉਸ ਨੇ ਦੱਸਿਆ, “ਡਿਲੀਵਰੀ ਤੋਂ ਬਾਅਦ ਕ੍ਰਿਤਿਕਾ ਦੀ ਸਿਹਤ ਥੋੜੀ ਵਿਗੜ ਗਈ ਹੈ। ਕਿਉਂਕਿ ਉਸ ਨੂੰ ਹਲਕੀ ਖਾਂਸੀ ਹੋਈ ਹੈ, ਜਿਸ ਕਾਰਨ ਉਸ ਦੇ ਟਾਂਕਿਆਂ 'ਚ ਦਰਦ ਹੋ ਰਿਹਾ ਹੈ, ਪਰ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਕ੍ਰਿਤਿਕਾ ਦੀ ਮਾਂ ਅਤੇ ਡਾਕਟਰ ਸਣੇ ਪੂਰਾ ਪਰਿਵਾਰ ਨਵਜੰਮੇ ਬੱਚੇ ਤੇ ਮਾਂ ਦੀ ਪੂਰੀ ਦੇਖਭਾਲ ਕਰ ਰਹੇ ਹਨ।

ਦੱਸ ਦੇਈਏ ਕਿ ਕ੍ਰਿਤਿਕਾ ਅਰਮਾਨ ਮਲਿਕ ਦੀ ਦੂਜੀ ਪਤਨੀ ਹੈ। ਜਿਨ੍ਹਾਂ ਨੇ ਪਹਿਲਾਂ ਵੀ ਦੋ ਵਾਰ ਗਰਭਪਾਤ ਦਾ ਦਰਦ ਝੱਲਿਆ ਹੈ। ਹੁਣ ਕ੍ਰਿਤਿਕਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਇਹੀ ਕਾਰਨ ਹੈ ਕਿ ਪੂਰਾ ਮਲਿਕ ਪਰਿਵਾਰ ਕ੍ਰਿਤਿਕਾ ਦੇ ਪਹਿਲੀ ਵਾਰ ਮਾਂ ਬਨਣ 'ਤੇ ਬਹੁਤ ਖੁਸ਼ ਹੈ।


ਇਸ ਦੇ ਨਾਲ ਹੀ ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਵੀ ਇਸ ਸਮੇਂ ਗਰਭਵਤੀ ਹੈ। ਜੋ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਪਾਇਲ ਦਾ ਹੁਣ ਅੱਠਵਾਂ ਮਹੀਨਾ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਦੀ ਡਿਲੀਵਰੀ 'ਚ ਅਜੇ ਸਮਾਂ ਬਾਕੀ ਹੈ। ਹਾਲਾਂਕਿ ਪਾਇਲ ਪਹਿਲਾਂ ਹੀ ਇੱਕ ਬੇਟੇ ਦੀ ਮਾਂ ਹੈ। ਜਿਸ ਦਾ ਨਾਮ ਚਿਰਾਯੂ ਮਲਿਕ ਹੈ। ਚਿਰਾਯੂ ਯੂਟਿਊਬ 'ਤੇ ਵੀ ਕਾਫੀ ਮਸ਼ਹੂਰ ਹੈ।


ਹੋਰ ਪੜ੍ਹੋ: ਸ਼ੋਇਬ ਇਬ੍ਰਾਹਿਮ ਨੇ ਪ੍ਰੈਗਨੈਂਟ ਪਤਨੀ ਦੀਪਿਕਾ ਕੱਕੜ 'ਤੇ ਇੰਝ ਲੁੱਟਾਇਆ ਪਿਆਰ, ਵੇਖੋ ਖੂਬਸੂਰਤ ਵੀਡੀਓ     

ਇਸ ਦੇ ਨਾਲ ਹੀ ਅਰਮਾਨ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕਈ ਲੋਕ ਹਸਪਤਾਲ ਦੇ ਬਾਹਰ ਤੋਹਫ਼ੇ ਅਤੇ ਮਠਿਆਈਆਂ ਲੈ ਕੇ ਪਹੁੰਚ ਗਏ ਹਨ। ਜਿਸ ਨੂੰ ਲੈ ਕੇ ਅਰਮਾਨ ਨੇ ਹੁਣ ਅਪੀਲ ਕੀਤੀ ਹੈ ਕਿ ਉਹ ਲੋਕ ਅਜਿਹਾ ਬਿਲਕੁਲ ਨਾ ਕਰਨ। ਕਿਉਂਕਿ ਇਸ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਵੇਗਾ। ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਦੀ ਵਧਾਈਆਂ ਤੇ ਪਿਆਰ ਦਾ ਸਨਮਾਨ ਕਰਦੇ ਹਨ। 


Related Post