ਪਾਕਿਸਤਾਨ ਖਿਲਾਫ ਜਿੱਤ ਹਾਸਲ ਕਰਨ ਤੋਂ ਬਾਅਦ ਵਿਰਾਟ ਦੀ ਅਨੁਸ਼ਕਾ ਨਾਲ ਲੰਡਨ ਦੀਆਂ ਗਲੀਆਂ 'ਚ ਗੇੜੀ

By  Shaminder June 20th 2019 01:29 PM -- Updated: June 20th 2019 01:34 PM

ਪਾਕਿਸਤਾਨ ਖਿਲਾਫ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫੁਰਸਤ ਦੇ ਪਲ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਬਿਤਾਏ । ਦੋਵੇਂ ਕਾਫੀ ਮਸਤੀ ਅਤੇ ਖੁਸ਼ੀ ਦੇ ਮੂਡ 'ਚ ਨਜ਼ਰ ਆਏ ਸਨ । ਦੋਨਾਂ ਦੀ ਮਸਤੀ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ । ਜਿਨ੍ਹਾਂ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/By2d0ZPgCtJ/

ਦੱਸ ਦਈਏ ਕਿ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਭਾਰਤੀ ਖਿਡਾਰੀਆਂ ਦੇ ਸਪੋਰਟਸ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੌਜੂਦਾ ਵਿਸ਼ਵ ਕੱਪ 'ਚ ਪੰਦਰਾਂ ਦਿਨ ਤੱਕ ਰੁਕਣ ਦੀ ਇਜਾਜ਼ਤ ਦਿੱਤੀ ਹੈ ।

https://www.instagram.com/p/By0UFwKH6Ks/

ਇਸ ਤੋਂ ਇਲਾਵਾ ਟੀਮ ਇੰਡੀਆ ਦੇ ਓਪਨਰ ਸ਼ਿਖਰ ਧਵਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਤੇ ਰੋਹਿਤ ਸ਼ਰਮਾ ਦੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਵਿਰਾਟ ਦੀ ਟੀਮ ਦਾ ਅਗਲਾ ਮੁਕਾਬਲਾ 22 ਜੂਨ ਨੂੰ ਸਾਉਥੈਂਪਟਨ 'ਚ ਅਫਗਾਨਿਸਤਾਨ ਨਾਲ ਹੈ। ਅਜਿਹੇ 'ਚ ਵਿਰਾਟ ਤੇ ਅਨੁਸ਼ਕਾ ਲੰਡਨ ਦੀਆਂ ਗਲੀਆਂ 'ਚ ਘੁੰਮਦੇ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Related Post