ਵਿਰਾਟ ਕੋਹਲੀ ਨੇ ਇੰਗਲੈਂਡ ਟੈਸਟ ਮੈਚ ਦੀ ਜਿੱਤ ਦਾ ਸਿਹਰਾ ਅਨੁਸ਼ਕਾ ਨੂੰ ਦਿੱਤਾ

By  Shaminder August 24th 2018 08:36 AM

ਕ੍ਰਿਕੇਟ ਦੇ ਮੈਦਾਨ 'ਚ ਚੌਕੇ ਛੱਕੇ ਲਗਾਉਣ ਵਾਲੇ ਵਿਰਾਟ ਕੋਹਲੀ Virat Kohli  ਜਿੰਨੇ ਵਧੀਆ ਕ੍ਰਿਕੇਟਰ ਹਨ ,ਉੱਥੇ ਹੀ ਉਸ ਤੋਂ ਵੀ ਬਿਹਤਰੀਨ ਇਨਸਾਨ ਹਨ । ਉਨ੍ਹਾਂ ਨੇ ਬੀਤੇ ਦਿਨੀਂ ਟੈਸਟ ਮੈਚ 'ਚ ਇੰਗਲੈਂਡ 'ਤੇ ਦੋ ਸੋ ਤਿੰਨ ਦੌੜਾਂ ਬਣਾ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।ਆਪਣੀ ਇਸ ਜਿੱਤ ਨੂੰ ਉਨ੍ਹਾਂ ਨੇ ਕੇਰਲ ਦੇ ਹੜ੍ਹ ਪੀੜ੍ਹਤਾਂ ਨੂੰ ਸਮਰਪਿਤ ਕੀਤਾ ਹੈ।ਵਿਰਾਟ ਕੋਹਲੀ ਲਈ ਇਹ ਜਿੱਤ ਬੇਹੱਦ ਖਾਸ ਸੀ।ਕਿਉਂਕਿ ਭਾਰਤ ਨੇ ਪੂਰੇ ਬੱਤੀ ਸਾਲ ਬਾਅਦ ਇੰਗਲੈਂਡ ਦੀ ਧਰਤੀ 'ਤੇ ਇੰਨੇ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ।ਇਸ ਜਿੱਤ ਦਾ ਸਿਹਰਾ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ Anushka Sharma ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਜਿੱਤ ਨੂੰ ਕੇਰਲ ਦੇ ਹੜ੍ਹ ਪੀੜ੍ਹਤਾਂ ਨੂੰ ਸਮਰਪਿਤ ਕੀਤਾ ਹੈ।ਵਿਰਾਟ ਕੋਹਲੀ ਨੇ ਕਿਹਾ ਕਿ ਇਹ ਜਿੱਤ ਕੇਰਲ ਦੇ ਹੜ੍ਹ ਪੀੜ੍ਹਤਾਂ ਨੂੰ ਸਮਰਪਿਤ ਹੈ।ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਅਤੇ ਐੇਵਾਰਡ ਮੈਂ ਆਪਣੀ ਪਤਨੀ ਨੂੰ ਸਮਰਪਿਤ ਕਰਦਾ ਹਾਂ ,ਜਿਸ ਨੇ ਮੇਰੀ ਲਗਾਤਾਰ ਹੌਸਲਾ ਅਫਜ਼ਾਈ ਕੀਤੀ ।

anushka - virat

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਦੇ ਨਾਲ ਹੀ ਇੰਗਲੈਂਡ ਗਈ ਸੀ।ਆਪਣੀ ਇਸ ਜਿੱਤ ਤੋਂ ਬਾਅਦ ਜਿੱਥੇ ਵਿਰਾਟ ਕੋਹਲੀ ਉਤਸ਼ਾਹਿਤ ਨਜ਼ਰ ਆਏ ,ਉੱਥੇ ਹੀ ਅਨੁਸ਼ਕਾ ਸ਼ਰਮਾ ਵੀ ਆਪਣੇ ਪਤੀ ਦੀ ਇਸ ਜਿੱਤ 'ਤੇ ਫੁੱਲੀ ਨਹੀਂ ਸੀ ਸਮਾ ਰਹੀ। ਅਨੁਸ਼ਕਾ ਸ਼ਰਮਾ ਲਾਲ ਰੰਗ ਦੀ ਸਾੜ੍ਹੀ 'ਚ ਨਜ਼ਰ ਆਈ ਅਤੇ ਖੇਡ ਦੇ ਮੈਦਾਨ 'ਚ ਦਰਸ਼ਕਾਂ 'ਚ ਪੂਰੇ ਮੈਚ ਦੌਰਾਨ ਮੌਜੂਦ ਰਹੀ ।ਸੋ ਵਿਰੁਸ਼ਕਾ ਦੀ ਜਿੱਤ 'ਤੇ ਸਾਡੇ ਵੱਲੋਂ ਵੀ ਬਹੁਤ –ਬਹੁਤ ਮੁਬਾਰਕਾਂ

virat-anushka

Related Post