ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਇੱਕ ਹੋਰ ਕੁਰਬਾਨੀ, ਸਭ ਨੇ ਕੀਤੀ ਤਾਰੀਫ 

By  Rupinder Kaler December 12th 2018 11:41 AM

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਹਨਾਂ ਦੀ ਪਤਨੀ ਤੇ ਬਾਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੱਕ ਵਾਰ ਫਿਰ ਸਭ ਦਾ ਦਿਲ ਜਿੱਤ ਲਿਆ ਹੈ । ਇਸ ਜੋੜੀ ਨੇ ਜੋ ਕੰਮ ਕਤਾ ਹੈ ਉਹ ਤਾਰੀਫ ਦੇ ਕਾਬਲ ਹੈ । ਇਸ ਲਈ ਇਸ ਜੋੜੀ ਦੀ ਤਾਰੀਫ਼ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਵੀ ਕੀਤੀ ਹੈ।

Anushka Sharma And Virat Kohli Anushka Sharma And Virat Kohli

ਵੌਨ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਟਵੀਟ ਕਰ ਕੇ ਦੱਸਿਆ ਕਿ ਵਿਰੁਸ਼ਕਾ ਨੇ ਐਡੀਲੇਡ ਤੋਂ ਪਰਥ ਜਾਂਦੇ ਸਮੇਂ ਆਪਣੀ ਬਿਜ਼ਨਸ ਕਲਾਸ ਸੀਟਾਂ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਦੇ ਦਿੱਤਾ ਤਾਂ ਜੋ ਉਨ੍ਹਾਂ ਨੂੰ ਵੱਧ ਆਰਾਮ ਮਿਲ ਸਕੇ ਅਤੇ ਉਹ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ।ਆਸਟ੍ਰੇਲੀਆ ਖਿਲਾਫ ਟੇਸਟ ਸੀਰੀਜ਼ ਦਾ ਦੂਜਾ ਮੈਚ ਖੇਡਣ ਲਈ ਭਾਰਤੀ ਟੀਮ ਐਡੀਲੇਡ ਤੋਂ ਪਰਥ ਰਵਾਨਾ ਹੋਈ ਹੈ । ਵੌਨ ਨੇ ਟੀਮ ਦੀ ਇਸ ਸਭ ਦਾ ਜ਼ਿਕਰ ਕਰਦੇ ਹੋਏ ਵਿਰੁਸ਼ਕਾ ਦੀ ਤਾਰੀਫ਼ ਕੀਤੀ।

https://twitter.com/MichaelVaughan/status/1072359790041591809

ਅੇਡੀਲੇਡ ਟੇਸਟ ਮੈਣ 'ਚ ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ਟੀਮ ਖ਼ਿਲਾਫ਼ ੩੧ ਦੌੜਾਂ ਨਾਲ ਸੀਰੀਜ਼ ਦੀ ਪਹਿਲੀ ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੇ ਨਾਲ ਭਾਰਤੀ ਕ੍ਰਿਕੇਟ ਟੀਮ 4 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ।

Related Post