ਪੀਟੀਸੀ ਪੰਜਾਬੀ 'ਵਾਈਸ ਆਫ ਪੰਜਾਬ' ਦੇ ਸੀਜ਼ਨ-9 ਦੇ ਆਡੀਸ਼ਨਾਂ ਦਾ ਐਲਾਨ 

By  Rupinder Kaler November 30th 2018 01:18 PM

ਪੀਟੀਸੀ ਪੰਜਾਬੀ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ 'ਵਾਈਸ ਆਫ ਪੰਜਾਬ' ਦਾ ਨਵਾਂ ਸੀਜ਼ਨ-9 ਸ਼ੁਰੂ ਹੋਣ ਜਾ ਰਿਹਾ ਹੈ । ਪੀਟੀਸੀ ਨੱੈਟਵਰਕ ਇਸ ਸ਼ੋਅ ਰਾਹੀਂ ਉਹਨਾਂ ਗਾਇਕਾਂ ਨੂੰ ਪਲੇਟਫਾਰਮ ਉਪਲੱਬਧ ਕਰਵਾਉਂਦਾ ਹੈ ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣੇ ਸੁਫਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ । ਪੀਟੀਸੀ ਨੈੱਟਵਰਕ ਨੇ 'ਵਾਈਸ ਆਫ ਪੰਜਾਬ' ਦੇ ਨਵੇਂ ਸੀਜ਼ਨ ਦੇ ਆਡੀਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ । ਇਸ ਵਾਰ ਪੀਟੀਸੀ ਪੰਜਾਬੀ ਨੇ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ ਆਡੀਸ਼ਨ ਰੱਖੇ ਹਨ ਜਿਹੜੇ ਕਿ ਇਸ ਤਰ੍ਹਾਂ ਹਨ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ।

ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ 10 ਦਸੰਬਰ ਨੂੰ ਆਡੀਸ਼ਨ ਲਏ ਜਾਣਗੇ ਆਡੀਸ਼ਨਾਂ ਲੈਣ ਦਾ ਸਿਲਸਿਲਾ ਸਵੇਰੇ 9.00 ਵਜੇ ਤੋਂ ਦਾਰਾ ਸਟੂਡੀਓ ਫੇਸ-6, ਨੈਸ਼ਨਲ ਹਾਈਵੇ ਨੰ. 21 ਵਿੱਚ ਸ਼ੁਰੂ ਹੋਵੇਗਾ ।

ਲੁਧਿਆਣਾ ਵਿੱਚ ਆਡੀਸ਼ਨ 12 ਦਸੰਬਰ ਨੂੰ ਸਵੇਰੇ 9.00 ਵਜੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ , ਸਿਵਲ ਲਾਈਨ , ਲੁਧਿਆਣਾ ਵਿੱਚ ਹੋਣਗੇ ।

ਅੰਮ੍ਰਿਤਸਰ ਵਿੱਚ ਆਡੀਸ਼ਨ ਦੀ ਤਰੀਕ 18 ਦਸੰਬਰ ਸਵੇਰੇ 9.00 ਵਜੇ ਹੋਣਗੇ, ਜਗ੍ਹਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ ।

ਜਲੰਧਰ ਵਿੱਚ ਆਡੀਸ਼ਨ 20 ਦਸੰਬਰ ਨੂੰ ਸਵੇਰੇ 9.00 ਵਜੇ ਸੀ.ਟੀ. ਗਰੂਪ ਆਫ ਇੰਸਟੀਚਿਊਸ਼ਨ ਅਰਬਨ ਅਸਟੇਟ-2, ਸ਼ਾਹਪੁਰ ਕੈਂਪਸ, ਜਲੰਧਰ ਵਿੱਚ ਹੋਵੇਗਾ ।

https://www.youtube.com/watch?v=f6beXMO0Hjs

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2017 ਵਿੱਚ 'ਵਾਈਸ ਆਫ ਪੰਜਾਬ' ਦੇ ਸੀਜ਼ਨ 8 ਵਿੱਚ ਗੁਰਮੰਤਰ ਸਿੰਘ ਅਤੇ ਸੁਰਤਾਲ ਸਿੰਘ ਕੁਲਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਸੈਕਿੰਡ ਰਨਰਅੱਪ ਗੁਰਕਿਰਤ ਕੌਰ ਰਹੀ ਸੀ ।ਇਸ ਸ਼ੋਅ ਦੀ ਜੱਜ ਮਿਸ ਪੂਜਾ, ਰੌਸ਼ਨ ਪ੍ਰਿੰਸ ਅਤੇ ਸਚਿਨ ਅਹੂਜਾ ਸਨ ।

Related Post