ਵਾਇਸ ਆਫ ਪੰਜਾਬ ਸੀਜ਼ਨ -9  ਸ਼ੁਰੂ,ਤੁਹਾਨੂੰ ਹੈ ਆਪਣੇ ਸੁਰਾਂ 'ਤੇ ਯਕੀਨ ਤਾਂ ਦਿਓ ਆਡੀਸ਼ਨ ,ਮੋਹਾਲੀ 'ਚ ਨੌਜਵਾਨਾਂ ਵੱਲੋਂ ਦਿੱਤੇ ਜਾ ਰਹੇ ਨੇ ਆਡੀਸ਼ਨ 

By  Shaminder December 10th 2018 10:45 AM -- Updated: January 24th 2019 10:45 AM

ਵਾਇਸ ਆਫ ਪੰਜਾਬ ਸੀਜ਼ਨ -9 ਸ਼ੁਰੂ ਹੋਣ ਲਈ ਆਡੀਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਇਸ ਆਡੀਸ਼ਨ ਨੂੰ ਲੈ ਕੇ ਮੋਹਾਲੀ ਦੇ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇਸ ਆਡੀਸ਼ਨ 'ਚ ਭਾਗ ਲੈ ਕੇ ਜੇ ਤੁਸੀਂ ਵੀ ਸੁਰਾਂ ਦੇ ਦਮ 'ਤੇ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁੰਦੇ ਹੋ ਤਾਂ ਸ਼ੁਰੂ ਹੋਣ ਜਾ ਰਿਹਾ ਵਾਇਸ ਆਫ ਪੰਜਾਬ ਸੀਜ਼ਨ -9 ਅਤੇ ਤੁਸੀਂ ਵੀ ਆਪਣੀ ਕਿਸਮਤ ਆਜ਼ਮਾ ਸਕਦੇ ਹੋ । ਇਸ ਲਈ ਤੁਹਾਡੇ ਕੋਲ ਲੋੜੀਂਦੀ ਯੋਗਤਾ ਹੋਣੀ ਵੀ ਜ਼ਰੂਰੀ ਹੈ ।ਇਸ ਲਈ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਹੈ ।

ਹੋਰ ਵੇਖੋ: ਵਾਇਸ ਆਫ ਪੰਜਾਬ ਸੀਜ਼ਨ-9 ,ਸੁਰਾਂ ਦੇ ਸੁਰੀਲੇ ਸਫਰ ‘ਚ ਤੁਸੀਂ ਵੀ ਆਜ਼ਮਾ ਸਕਦੇ ਹੋ ਕਿਸਮਤ ,10 ਦਸੰਬਰ ਤੋਂ ਸ਼ੁਰੂ ਹੋ ਰਹੇ ਨੇ ਆਡੀਸ਼ਨ

voice of punjab-9 mohali auditions voice of punjab-9 mohali auditions

ਇਸ ਲਈ ਜੇ ਤੁਹਾਨੂੰ ਵੀ ਹੈ ਆਪਣੇ ਸੁਰਾਂ 'ਤੇ ਯਕੀਨ ਤਾਂ ਤੁਸੀਂ ਆਪਣੇ ਆਡੀਸ਼ਨ ਦੇ ਸਕਦੇ ਹੋ । ਵਾਇਸ ਆਫ ਪੰਜਾਬ ਸੀਜ਼ਨ -9 ਦੇ ਲਈ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੱਖੇ ਗਏ ਨੇ ।ਮੋਹਾਲੀ 'ਚ ਅੱਜ ਆਡੀਸ਼ਨ ਹੋ ਰਹੇ ਨੇ ਜਾ ਰਹੇ ਨੇ । ਸੋ ਤੁਸੀਂ ਮੋਹਾਲੀ 'ਚ ਸਥਿਤ ਦਾਰਾ ਸਟੂਡਿਓ ,ਫੇਸ ਛੇ ਨੈਸ਼ਨਲ ਹਾਈਵੇ ਨੰਬਰ ਇੱਕੀ 'ਚ ਪਹੁੰਚ ਕੇ ਆਪਣੇ ਆਡੀਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਆਡੀਸ਼ਨ ਦੇ ਸਕਦੇ ਹੋ ।

https://www.youtube.com/watch?v=cu0h97cPpRc

ਜੇ ਕਿਸੇ ਕਾਰਨ ਤੁਸੀਂ ਮੁਹਾਲੀ 'ਚ ਆਡੀਸ਼ਨ ਨਹੀਂ ਦੇ ਸਕੇ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਇਸ ਲਈ ਤੁਸੀਂ ਲੁਧਿਆਣਾ 'ਚ ਵੀ ਆਡੀਸ਼ਨ ਦੇ ਸਕਦੇ ਹੋ ।ਲੁਧਿਆਣਾ 'ਚ ਆਡੀਸ਼ਨ ਬਾਰਾਂ ਦਸੰਬਰ ਨੂੰ ਕਰਵਾਏ ਜਾਣਗੇ ,ਇਸ ਲਈ ਤੁਸੀਂ ਪਤਾ ਨੋਟ ਕਰ ਲਉ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ,ਸਿਵਲ ਲਾਈਨਜ਼ ਲੁਧਿਆਣਾ ਅਤੇ ਅਠਾਰਾਂ ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ,ਅੰਮ੍ਰਿਤਸਰ ਸਿਟੀ ਸੈਂਟਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ 'ਚ ਆਡੀਸ਼ਨ ਰੱਖੇ ਗਏ ਨੇ । ਇਸ ਤੋਂ ਇਲਾਵਾ ਜਲੰਧਰ 'ਚ ਵੀਹ ਦਸੰਬਰ ਨੂੰ ਆਡੀਸ਼ਨ ਕਰਵਾਏ ਜਾਣਗੇ। ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨ ਅਰਬਨ ਅਸਟੇਟ -੨ ਸ਼ਾਹਪੁਰ ਕੈਂਪਸ ਜਲੰਧਰ 'ਚ ਵੀ ਪਹੁੰਚ ਕੇ ਤੁਸੀਂ ਆਡੀਸ਼ਨ ਦੇ ਸਕਦੇ ਹੋ ।

Related Post