ਵਾਇਸ ਆਫ ਪੰਜਾਬ ਦੇ ਸੀਜ਼ਨ-9 'ਚ ਦੋਖੋ, ਮਿਊਜ਼ਿਕ ਤੇ ਮਸਤੀ ਦੇ ਨਾਲ ਪੰਜਾਬ ਦੇ ਲੋਕ ਰੰਗ 

By  Rupinder Kaler February 9th 2019 06:35 PM -- Updated: February 9th 2019 06:43 PM

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9  ਦੇ ਸਟੂਡੀਓ ਰਾਉਂਡ ਵਿੱਚ ਇਸ ਵਾਰ ਫੌਕ ਰੰਗ ਦੇਖਣ ਨੂੰ ਮਿਲੇਗਾ । ਇਸ ਵਾਰ ਇਸ ਸ਼ੋਅ ਵਿੱਚ ਐਟਰਟੈਨਮੈਂਟ ਦਾ ਖੂਬ ਤੜਕਾ ਲੱਗਣ ਵਾਲਾ ਹੈ ਕਿਉਂਕਿ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਵਿੱਚ ਇਸ ਵਾਰ ਰਾਜਵੀਰ ਜਵੰਦਾ ਵੀ ਫੌਕ ਗੀਤ ਗਾ ਕੇ ਮਨੋਰੰਜਨ ਕਰਨਗੇ ।

VOICE OF PUNJAB SEASON 9 VOICE OF PUNJAB SEASON 9

ਇਸ ਵਾਰ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਨੌਜਵਾਨ ਮੁੰਡੇ ਕੁੜੀਆਂ ਤੋਂ ਫੋਨ ਨਾਲ ਸਬੰਧਿਤ ਗਾਣੇ ਸੁਣੇ ਜਾਣਗੇ । 11 ਫਰਵਰੀ ਨੂੰ ਦਿਖਾਏ ਜਾਣ ਵਾਲੇ ਸਟੂਡੀਓ ਰਾਉਂਡ ਵਿੱਚ ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕਾ ਰਾਜਵੀਰ ਜਵੰਦਾ ਤੇ ਕਮਲ ਖਾਨ ਨੌਜਵਾਨ ਮੁੰਡੇ ਕੁੜੀਆਂ ਦੀ ਅਵਾਜ਼ ਨੂੰ ਪਰਖਣਗੇ । ਵਾਇਸ ਆਫ ਪੰਜਾਬ ਦੇ ਫੋਕ ਗੀਤ ਮੁਕਾਬਲੇ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 11 ਫਰਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7  ਵਜੇ ।

https://www.youtube.com/watch?v=f3VgpXJlLcI

ਇਸ ਰਾਉਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9  ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ । ਹੁਣ ਸੰਗੀਤ ਦਾ ਮਹਾ ਮੁਕਾਬਲਾ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।

Related Post