ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਦੇ ਆਡੀਸ਼ਨ ਕੱਲ ਤੋਂ ਮੋਹਾਲੀ ਵਿਖੇ ਹੋਣਗੇ ਸ਼ੁਰੂ, ਇੰਝ ਲੈ ਸਕਦੇ ਹੋ ਭਾਗ

By  Aaseen Khan April 19th 2019 02:32 PM -- Updated: April 19th 2019 03:16 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਦੇ ਆਡੀਸ਼ਨ ਕੱਲ ਤੋਂ ਮੋਹਾਲੀ ਵਿਖੇ ਹੋਣਗੇ ਸ਼ੁਰੂ, ਇੰਝ ਲੈ ਸਕਦੇ ਹੋ ਭਾਗ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਪੰਜਾਬ ਦਾ ਇੱਕੋ ਇੱਕ ਅਜਿਹਾ ਮੰਚ ਜਿਸ ਰਾਹੀਂ ਉਭਰਦੇ ਗਾਇਕਾਂ ਨੂੰ ਦੁਨੀਆਂ ਦੇ ਸਾਹਮਣੇ ਆਪਣੇ ਹੁਨਰ ਨੂੰ ਦਿਖਾਉਣ ਦਾ ਮੌਕਾ ਮਿਲਦਾ ਹੈ। ਜਿੱਥੇ ਛੋਟਾ ਚੈਂਪ ਰਾਹੀਂ 8 ਤੋਂ 14 ਸਾਲ ਦੇ ਬੱਚੇ ਗਾਇਕੀ ਦੇ ਉਹ ਰੰਗ ਬਿਖਰਦੇ ਹਨ ਜੋ ਦੁਨੀਆਂ ਦੇ ਹੋਰ ਕਿਸੇ ਵੀ ਸਟੇਜ 'ਤੇ ਦੇਖਣ ਨੂੰ ਨਹੀਂ ਮਿਲਦਾ। 20 ਅਪ੍ਰੈਲ ਯਾਨੀ ਕੱਲ ਤੋਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਆਡੀਸ਼ਨਾਂ ਦਾ ਸਿਲਸਿਲਾ ਮੋਹਾਲੀ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਜੋ ਵੀ ਆਪਣੇ ਹੁਨਰ ਨੂੰ ਇਸ ਵੱਡੇ ਮੰਚ 'ਤੇ ਆ ਕੇ ਦੁਨੀਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ ਉਹ ਪਹੁੰਚੋ ਹੇਠ ਲਿਖੇ ਪਤੇ 'ਤੇ

ਪੀਟੀਸੀ ਨੈੱਟਵਰਕ ਪਲਾਟ ਨੰਬਰ F-138,ਫੇਸ ਅੱਠ ਬੀ,

ਇੰਡਸਟਰੀਅਲ ਫੋਕਲ ਪੁਆਇੰਟ

ਸੈਕਟਰ-74 ,ਐੱਸ.ਏ.ਐੱਸ ਨਗਰ

ਮੋਹਾਲੀ-160055,ਪੰਜਾਬ ।

vopcc 6 mohali audition start from tomorrow 20th april VOPCC-6-Promo

ਇਹਨਾਂ ਆਡੀਸ਼ਨਾਂ ਨੂੰ ਇੰਦਰਜੀਤ ਨਿੱਕੂ, ਗੁਰਮੀਤ ਸਿੰਘ, ਅਤੇ ਮੰਨਤ ਨੂਰ ਵੱਲੋਂ ਜੱਜ ਕੀਤਾ ਜਾਵੇਗਾ। ਜਿੱਥੇ ਅੱਗੇ ਵਧਣ ਦਾ ਮੌਕਾ ਮਿਲੇਗਾ 8 ਤੋਂ 14 ਸਾਲ ਦੇ ਉਹਨਾਂ ਗਾਇਕਾਂ ਨੂੰ ਜਿੰਨ੍ਹਾਂ ਦੀ ਗਾਇਕੀ ਜੱਜਜ਼ ਦਾ ਦਿਲ ਜਿੱਤੇਗੀ। ਸੋ ਹੋ ਜਾਓ ਤਿਆਰ ਕਰ ਲਓ ਤਿਆਰੀਆਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਬਣਨ ਦੀਆਂ। ਆਡੀਸ਼ਨਾਂ ਦਾ ਸਿਲਸਿਲਾ ਪੀਟੀਸੀ ਨੈੱਟਵਰਕ ਦੇ ਦਫ਼ਤਰ ‘ਚ ਸਵੇਰੇ ਨੌ ਵਜੇ ਤੋਂ ਸ਼ੁਰੂ ਹੋ ਜਾਵੇਗਾ।

ਹੋਰ ਵੇਖੋ : ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਨਿੱਕੇ ਟੈਲੇਂਟ ਨੂੰ ਪਰਖਣ ਲਈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6,ਭੇਜੋ ਆਪਣਾ ਬਿਓਰਾ

vopcc 6 mohali audition start from tomorrow 20th april VOPCC-6-Promo

ਵਾਇਸ ਆਫ਼ ਪੰਜਾਬ ਛੋਟਾ ਚੈਂਪ 'ਚ ਭਾਗ ਲੈਣ ਲਈ ਕੰਟੈਸਟੇਂਟ ਦੀ ਉੱਮਰ ਤੇ ਪਤੇ ਦੇ ਪੱਕੇ ਪਾਰੂਫ਼ ਨਾਲ ਲਿਆਉਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਪ੍ਰਤੀਭਾਗੀ ਦੀ ਉਮਰ 8 ਤੋਂ 14 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਸਕੂਲ ਵੱਲੋਂ ਪ੍ਰਤੀਭਾਗੀ ਦਾ ਨੋ ਆਬਜੈਕਸ਼ਨ ਸਰਟੀਫ਼ਿਕੇਟ ਵੀ ਵਾਈਸ ਆਫ਼ ਪੰਜਾਬ ਦੇ ਫ਼ਾਰਮ ਦੇ ਨਾਲ ਦੇਣਾ ਜ਼ਰੂਰੀ ਹੈ ਤਾਂ ਜੋ ਕੰਟੈਸਟੇਂਟ ਦੀ ਪੜ੍ਹਾਈ 'ਚ ਕੋਈ ਰੁਕਾਵਟ ਨਾ ਆ ਸਕੇ।

Related Post