ਆਖਰੀ ਸਾਹ ਤੱਕ ਗਾਇਕ ਵਾਜਿਦ ਖ਼ਾਨ ਨੇ ਨਹੀਂ ਛੱਡਿਆ ਮਿਊਜ਼ਿਕ, ਹਸਪਤਾਲ ਦਾ ਵੀਡੀਓ ਵਾਇਰਲ

By  Rupinder Kaler June 4th 2020 09:18 AM

ਬੀਤੇ ਦਿਨ ਬਾਲੀਵੁੱਡ ਦੇ ਦਿੱਗਜ ਸੰਗੀਤਕਾਰ ਅਤੇ ਗਾਇਕ ਵਾਜਿਦ ਖ਼ਾਨ ਦੇ ਦਿਹਾਂਤ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ । ਇੱਕ ਜੂਨ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ 42 ਸਾਲ ਦੇ ਸੰਗੀਤਕਾਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਕਹਿੰਦੇ ਹਨ ਕਿ ਇਸ ਕਲਾਕਾਰ ਨੂੰ ਆਪਣੀ ਕਲਾ ਜਾਨ ਤੋਂ ਵੀ ਜ਼ਿਆਦਾ ਪਿਆਰੀ ਸੀ, ਤੇ ਇਸ ਸਭ ਕੁਝ ਸਾਬਿਤ ਹੁੰਦਾ ਹੈ ਉਹਨਾਂ ਦi ਇੱਕ ਵੀਡੀਓ ਤੋਂ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/B83WwUUFJqa/

ਉਹਨਾਂ ਨੇ ਆਪਣੇ ਆਖਰੀ ਸਮੇਂ ਤੱਕ ਮਿਊਜ਼ਿਕ ਨੂੰ ਨਹੀਂ ਸੀ ਛੱਡਿਆ । ਵਾਜਿਦ ਖ਼ਾਨ ਦੇ ਭਰਾ ਸਾਜ਼ਿਦ ਖ਼ਾਨ ਭਾਵੇਂ ਉਹਨਾਂ ਦੇ ਜਾਣ ਨਾਲ ਕਾਫੀ ਸਦਮੇ ਵਿੱਚ ਹਨ, ਪਰ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਹਸਪਤਾਲ ਵਿੱਚ ਦਾਖਿਲ ਵਾਜਿਦ ਪਿਆਨੋ ਵਜਾ ਰਹੇ ਹਨ । ਇਹ ਵੀਡੀਓ ਸੋਸ਼ਲ ਮੀਡੀਆ ’ਤੇ ਜਮ ਕੇ ਸ਼ੇਅਰ ਹੋ ਰਿਹਾ ਹੈ ।

https://twitter.com/Alfaraz1/status/1267356398012248073

ਇਹ ਵੀਡੀਓ ਸਾਬਿਤ ਕਰਦਾ ਹੈ ਕਿ ਕਿਸ ਤਰ੍ਹਾਂ ਵਾਜਿਦ ਨੇ ਆਪਣਾ ਪੂਰਾ ਜੀਵਨ ਸੰਗੀਤ ਦੇ ਨਾਂਅ ਲਗਾ ਦਿੱਤਾ ਸੀ । ਇਸ ਵੀਡੀਓ ਨੂੰ ਉਸੇ ਹਸਪਤਾਲ ਵਿੱਚ ਬਣਾਇਆ ਗਿਆ ਸੀ ਜਿੱਥੇ ਉਹ ਦਾਖਿਲ ਸਨ । ਇਸ ਵੀਡੀਓ ਨੂੰ ਸਾਜਿਦ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ‘ਦੁਨੀਆ ਛੁੱਟ ਗਈ, ਸਭ ਕੁਝ ਛੁੱਟ ਗਿਆ, ਨਾ ਤੂੰ ਕਦੇ ਮਿਊਜ਼ਿਕ ਛੱਡਿਆ ਤੇ ਨਾ ਹੀ ਮਿਊਜ਼ਿਕ ਕਦੇ ਤੈਨੂੰ ਛੱਡੇਗਾ । ਮੇਰਾ ਭਰਾ ਇੱਕ ਲੈਜੇਂਡ ਹੈ ਤੇ ਲੈਜੇਂਡ ਕਦੇ ਮਰਦਾ ਨਹੀਂ । ਮੈਂ ਹਮੇਸ਼ਾ ਤੇਨੂੰ ਪਿਆਰ ਕਰਾਂਗਾ । ਮੇਰੀ ਖੁਸ਼ੀ ਵਿੱਚ, ਮੇਰੀ ਦੁਆ ਵਿੱਚ, ਮੇਰੇ ਨਾਮ ਵਿੱਚ ਹਮੇਸ਼ਾ ਰਹੇਂਗਾ’ ।

https://www.instagram.com/p/CA90_ILlEvF/?utm_source=ig_embed

Related Post