ਇਸ ਤਰ੍ਹਾਂ ਹੋਈ ਸੀ ਵਾਮਿਕਾ ਗੱਬੀ ਦੀ ਪਾਲੀਵੁੱਡ ਵਿੱਚ ਐਂਟਰੀ

By  Rupinder Kaler June 8th 2019 01:29 PM -- Updated: April 29th 2020 06:26 PM

ਵਾਮਿਕਾ ਗੱਬੀ ਪਾਲੀਵੁੱਡ ਦੀ ਉਹ ਅਦਾਕਾਰਾ ਹੈ ਜਿਸ ਨੇ ਪੰਜਾਬੀ ਹੀ ਨਹੀਂ ਬਲਕਿ ਦੇਸ਼ ਦੀਆਂ ਹੋਰ ਕਈ ਖੇਤਰੀ ਭਾਸ਼ਾਵਾਂ ਵਿੱਚ ਕੰਮ ਕੀਤਾ ਹੈ । ਅਦਾਕਾਰੀ ਉਸ ਦੇ ਖ਼ੂਨ ਵਿੱਚ ਹੈ । ਇਸੇ ਲਈ ਉਸ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ ਵਿੱਚ ਹੀ ਹੋ ਗਈ ਸੀ । ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫ਼ਿਲਮ 'ਜਬ ਵੂਈ ਮੈਟ' ਅਤੇ 'ਮੌਸਮ' ਵਿੱਚ ਬਾਲ ਅਦਾਕਾਰਾ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸੇ ਲਈ ਵਾਮਿਕਾ ਗੱਬੀ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਹਿੱਟ ਹੀਰੋਇਨਾਂ ਵਿੱਚ ਹੁੰਦੀ ਹੈ ।

https://www.youtube.com/watch?v=AH1n2PcePgQ

ਵਾਮਿਕਾ ਗੱਬੀ ਪੰਜਾਬੀ ਫ਼ਿਲਮਾਂ ਵਿੱਚ ਹੀ ਨਹੀਂ ਬਲਕਿ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਬਤੌਰ ਹੀਰੋਇਨ ਵਾਮਿਕਾ ਗੱਬੀ ਦੀ ਪਹਿਲੀ ਹਿੰਦੀ ਫ਼ਿਲਮ 'ਸਿਕਸਟੀਨ' ਆਈ ਸੀ। ਇਸ ਫ਼ਿਲਮ ਨੇ ਬਾਲੀਵੁੱਡ ਵਿੱਚ ਕਾਫੀ ਚਰਚੇ ਹੋਏ ਸਨ। ਇਸ ਤੋਂ ਬਾਅਦ ਵਾਮਿਕਾ ਗੱਬੀ ਦੀ ਪਾਲੀਵੁੱਡ ਵਿੱਚ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ' ਫ਼ਿਲਮ ਨਾਲ ਐਂਟਰੀ ਹੋਈ ।

https://www.youtube.com/watch?v=hnICGugY6fI

ਇਸ ਤੋਂ ਬਾਅਦ ਵਾਮਿਕਾ ਗੱਬੀ ਨੇ 'ਇਸ਼ਕ ਗਰਾਰੀ' ਫ਼ਿਲਮ ਵਿੱਚ ਕੰਮ ਕੀਤਾ ਜਿਸ ਵਿੱਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ।ਵਾਮਿਕਾ ਗੱਬੀ ਦੇ ਕੌਮਾਂਤਰੀ ਪੱਧਰ 'ਤੇ ਉਦੋਂ ਚਰਚੇ ਹੋਣ ਲੱਗੇ ਜਦੋਂ ਉਸ ਦੀ ਮਲਿਆਲਮ ਫ਼ਿਲਮ 'ਗੋਧਾ' ਆਈ । ਪੰਜਾਬੀ ਫ਼ਿਲਮ 'ਨਿੱਕਾ ਜ਼ੈਲਦਾਰ 2' ਨੇ ਵਾਮਿਕਾ ਗੱਬੀ ਨੂੰ ਪਾਲੀਵੁੱਡ ਦੀਆਂ ਨਾਮੀਂ ਅਭਿਨੇਤਰੀਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ।

https://www.youtube.com/watch?v=LRIVptgUfV4

ਇਸ ਤੋਂ ਬਾਅਦ ਵਾਮਿਕਾ ਗੱਬੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।ਵਾਮਿਕਾ ਗੱਬੀ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਪ੍ਰਾਹੁਣਾ', 'ਨਾਢੂ ਖਾਂ', 'ਦਿਲ ਦੀਆਂ ਗੱਲਾਂ' ਆਉਂਦੀਆਂ ਹਨ । ਇਹਨਾਂ ਫ਼ਿਲਮਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਵਾਮਿਕਾ ਗੱਬੀ ਦੀ ਅਦਾਕਾਰੀ ਹਰ ਇੱਕ ਨੂੰ ਕੀਲ ਲੈਂਦੀ ਹੈ ਇਸੇ ਲਈ ਉਹਨਾਂ ਦੀ ਇੱਕ ਤੋਂ ਬਾਅਦ ਇੱਕ ਫ਼ਿਲਮ ਆ ਰਹੀ ਹੈ ।

Related Post