ਲੌਂਗ ਲਾਚੀ ਗਾਣੇ ਦੀ ਪ੍ਰਸਿੱਧੀ ਤੋਂ ਬਾਅਦ ਹਰਮਨਜੀਤ ਆਪਣੇ ਨਵੇਂ ਗਾਣੇ 'ਵੰਗ ਦਾ ਨਾਪ' ਕਰਕੇ ਫਿਰ ਚਰਚਾ 'ਚ 

By  Rupinder Kaler May 25th 2019 05:51 PM -- Updated: May 25th 2019 05:52 PM

ਪ੍ਰਸਿੱਧ ਗੀਤਕਾਰ ਹਰਮਨਜੀਤ ਦੇ ਗਾਣੇ 'ਲੌਂਗ ਲਾਚੀ' ਨੂੰ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲੇ ਗਾਣੇ ਦਾ ਖਿਤਾਬ ਹਾਸਲ ਹੈ । ਇੱਥੇ ਹੀ ਹੀ ਬੱਸ ਨਹੀਂ ਜਿੰਨਾਂ ਮਸ਼ਹੂਰ ਇਹ ਗਾਣਾ ਹੋਇਆ ਸੀ ਉਨੀਂ ਹੀ ਇਸ ਗਾਣੇ ਨੂੰ ਗਾਉਣ ਵਾਲੀ ਗਾਇਕਾ ਮੰਨਤ ਨੂਰ ਵੀ ਮਸ਼ਹੂਰ ਹੋ ਗਈ ਸੀ । ਲੌਂਗ ਲਾਚੀ ਗਾਣੇ ਦੀ ਮਸ਼ਹੂਰੀ ਤੋਂ  ਬਾਅਦ ਹਰਮਨਜੀਤ ਨੇ ਕਈ ਗਾਣੇ ਪੰਜਾਬੀ ਫ਼ਿਲਮਾਂ ਲਈ ਲਿਖੇ ਹਨ ।ਇਹ ਗੀਤ ਕਾਫੀ ਮਕਬੂਲ ਹੋਏ ਪਰ ਲੌਂਗ ਲਾਚੀ ਜਿੰਨੇ ਮਕਬੂਲ ਨਹੀਂ ਹੋਏ ।

https://www.instagram.com/p/Bqek1LTB07M/

ਪਰ ਹੁਣ ਹਰਮਨਜੀਤ ਨੇ ਇੱਕ ਹੋਰ ਗਾਣਾ ਲੌਂਗ ਲਾਚੀ ਦੀ ਟੱਕਰ ਦਾ ਲਿਖਿਆ ਹੈ ਜਿਸ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਚਰਚੇ ਹਨ । ਇਹ ਗਾਣਾ ਐਮੀ ਵਿਰਕ ਦੀ ਫ਼ਿਲਮ ਮੁਕਲਾਵਾ ਦਾ ਹੈ ਜਿਸ ਦਾ ਟਾਈਟਲ 'ਵੰਗ ਦਾ ਨਾਪ' ਹੈ । ਇਹ ਗਾਣਾ ਅੱਜ ਹਰ ਇੱਕ ਦੀ ਜ਼ੁਬਾਨ ਤੇ ਹੈ । ਹਰ ਟੀਵੀ ਚੈਨਲ ਇਸ ਨੂੰ ਵਾਰ-ਵਾਰ ਦਿਖਾ ਰਿਹਾ ਹੈ ।

https://www.youtube.com/watch?v=nzhKAEYRHww

ਇਹ ਗਾਣਾ ਯੂਟਿਊਬ ਤੇ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਇਸ ਗਾਣੇ ਨੂੰ ਗਾਣੇ ਨੂੰ ਅਵਾਜ਼ ਐਮੀ ਵਿਰਕ ਨੇ ਦਿੱਤੀ ਹੈ ਤੇ ਗੁਰਮੀਤ ਸਿੰਘ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ । ਇਸ ਗਾਣੇ ਨੂੰ ਐਮੀ ਵਿਰਕ ਤੇ ਸੋਨਮ ਬਾਜਵਾ ਤੇ ਫ਼ਿਲਮਾਇਆ ਗਿਆ ਹੈ ।

https://www.instagram.com/p/BxTitVuBHZA/

ਸੋ ਹਰਮਨਜੀਤ ਆਪਣੇ ਗਾਣੇ ਲੌਂਗ ਲਾਚੀ ਦੀ ਮਕਬੂਲੀਅਤ ਤੋਂ ਬਾਅਦ ਇੱਕ ਵਾਰ ਫਿਰ ਆਪਣੇ ਗਾਣੇ 'ਵੰਗ ਦਾ ਨਾਪ' ਕਰਕੇ ਚਰਚਾ ਵਿੱਚ ਹਨ ਪਰ ਦੇਖਣਾ ਇਹ ਹੋਵੇਗਾ ਕਿ 'ਵੰਗ ਦਾ ਨਾਪ' ਲੌਂਗ ਲਾਚੀ ਦਾ ਰਿਕਾਰਡ ਤੋੜ ਪਾਏਗਾ ਜਾ ਨਹੀਂ ।

Related Post