ਗਾਣੇ ਦੇ 100 ਮਿਲੀਅਨ ਵਿਊਜ਼ ਹੋਣ 'ਤੇ ਭੰਗੜਾ ਪਾ ਰਹੇ ਨੇ ਐਮੀ ਵਿਰਕ, ਵੀਡੀਓ ਰਾਹੀਂ ਖੁਸ਼ੀ ਕੀਤੀ ਸਾਂਝੀ

By  Aaseen Khan December 2nd 2019 10:55 AM

ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਹਿੱਟ ਫ਼ਿਲਮ ਮੁਕਲਾਵਾ ਜਿਸ ਨੇ ਸਿਨੇਮਾ ਘਰਾਂ 'ਚ ਤਾਂ ਦਰਸ਼ਕਾਂ ਦਾ ਬਾਖੂਬੀ ਦਿਲ ਜਿੱਤਿਆ ਹੀ ਸੀ ਨਾਲ ਹੀ ਫ਼ਿਲਮ ਦੇ ਗਾਣੇ ਹੁਣ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜੇ ਹੋਏ ਹਨ। ਖ਼ਾਸ ਕਰਕੇ ਫ਼ਿਲਮ 'ਚ ਐਮੀ ਵਿਰਕ ਵੱਲੋਂ ਗਾਇਆ ਗਾਣਾ 'ਵੰਗ ਦਾ ਨਾਪ' ਜਿਸ ਨੇ ਹੁਣ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ। ਜੀ ਹਾਂ ਇਸ ਗੀਤ ਦੇ ਯੂ ਟਿਊਬ 'ਤੇ 100 ਮਿਲੀਅਨ ਵਿਊਜ਼ ਹੋ ਚੁੱਕੇ ਹਨ ਜਿਸ ਦੀ ਖੁਸ਼ੀ ਐਮੀ ਵਿਰਕ ਤੋਂ ਵੀ ਨਹੀਂ ਸੰਭਾਲੀ ਜਾ ਰਹੀ।

 

View this post on Instagram

 

#wangdanaap 100milion @harmanranitatt veera #gurmeetsingh #gunbirsidhu #manmordsidhu Shukar WAHEGURU JI

A post shared by Ammy Virk ( ਐਮੀ ਵਿਰਕ ) (@ammyvirk) on Dec 1, 2019 at 7:26am PST

ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਐਮੀ ਵਿਰਕ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਭੰਗੜੇ ਪਾ ਰਹੇ ਹਨ। ਵੀਡੀਓ ਦੀ ਕੈਪਸ਼ਨ 'ਚ ਉਹਨਾਂ ਗਾਣੇ ਨੂੰ ਜਨਮ ਦੇਣ ਵਾਲੇ ਯਾਨੀ ਲੇਖਕ ਹਰਮਨਜੀਤ ਅਤੇ ਸੰਗੀਤ ਨਾਲ ਸ਼ਿੰਗਾਰਨ ਵਾਲੇ ਗੁਰਮੀਤ ਸਿੰਘ ਅਤੇ ਮੇਕਰਸ ਦਾ ਧੰਨਵਾਦ ਵੀ ਕੀਤਾ ਹੈ। ਇਸ ਵੀਡੀਓ ਨੂੰ ਉਹਨਾਂ ਦੇ ਫੈਨਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਇਸ ਅਦਾਕਾਰਾ ਨੇ ਸਲਮਾਨ ਖ਼ਾਨ ਨਾਲ ਦਿੱਤੀ ਸੀ ਸੁਪਰਹਿੱਟ ਫ਼ਿਲਮ,ਫਲੌਪ ਹੋਣ ਤਾਂ ਬਾਅਦ ਛੱਡੀ ਫ਼ਿਲਮੀ ਦੁਨੀਆ, ਹੁਣ ਕਰਦੀ ਹੈ ਅਜਿਹਾ ਕੰਮ

ਇਸ ਗਾਣੇ ਦੀ ਗੱਲ ਕਰੀਏ ਤਾਂ ਐਮੀ ਵਿਰਕ ਨੇ ਇਸ ਨੂੰ ਆਵਾਜ਼ ਦਿੱਤੀ ਹੈ ਹਰਮਨਜੀਤ ਨੇ ਲਿਖਿਆ ਅਤੇ ਗੁਰਮੀਤ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਮੁਕਲਾਵਾ 'ਚ ਇਹ ਗੀਤ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ 2019 ਦੀਆਂ ਕੁਝ ਸਭ ਤੋਂ ਵੱਡੀਆਂ ਫ਼ਿਲਮਾਂ 'ਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ।

Related Post