ਅਮਰੀਕਾ ਦੇ ਸਫਲ ਸ਼ੋਅ ਨਾਲ ਸ਼ੁਰੂ ਹੋਇਆ ਪੰਜਾਬੀ ਵਿਰਸਾ 2018, ਵੇਖੋ ਵੀਡੀਓ

By  Gourav Kochhar May 9th 2018 06:05 AM

ਪੰਜਾਬੀ ਵਿਰਸਾ 2018 ਦੇ ਸ਼ੋਅਜ਼ ਦੇ ਸਿਲਸਿਲੇ ਵਿਚ ਅਮਰੀਕਾ ਪੁੱਜੇ ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾਵਾਂ Waris brothers ਵਲੋਂ ਅਮਰੀਕਾ ਦੇ ਸ਼ਹਿਰ ਐਟਲਾਂਟਾ ਜਾਰਜੀਆ ਦੇ ਬਹੁਤ ਹੀ ਮਸ਼ਹੂਰ ਰਿਆਲਟੋ ਆਰਟ ਸੈਂਟਰ ਵਿਚ ਹੋਏ ਸ਼ੋਅਜ਼ ਦੌਰਾਨ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਵਧੀਆ ਪ੍ਰਬੰਧਾਂ ਅਤੇ ਦਰਸ਼ਕਾਂ ਦੀ ਭਾਰੀ ਖਿੱਚ ਹੋਣ ਕਾਰਨ ਇਹ ਸ਼ੋਅ ਸਫ਼ਲਤਾ ਦੇ ਨਵੇਂ ਝੰਡੇ ਗੱਡਣ ਵਿਚ ਸਫਲ ਰਿਹਾ।

See you in #Philadelphia tonight Last night was awesome. #heeroes

A post shared by Kamal Heer (@iamkamalheer) on May 6, 2018 at 8:01am PDT

ਸ਼ੋਅ ਦੀ ਖਾਸ ਗੱਲ ਇਹ ਸੀ ਕਿ ਵਾਰਿਸ ਭਰਾ ਪੂਰੀ ਦੁਨੀਆ 'ਚ ਪੰਜਾਬੀ ਵਿਰਸਾ ਸ਼ੋਅ ਕਰ ਚੁੱਕੇ ਹਨ ਪਰ ਇਹ ਪਹਿਲੀ ਵਾਰ ਸੀ ਕਿ ਐਟਲਾਂਟਾ ਜਾਰਜੀਆਂ 'ਚ ਪੰਜਾਬੀ ਵਿਰਸਾ ਸ਼ੋਅ ਹੋਇਆ ਤੇ ਦਰਸ਼ਕ ਬਹੁਤ ਵੱਡੀ ਗਿਣਤੀ ਵਿਚ ਆਪਣੇ ਪਰਿਵਾਰਾਂ ਨਾਲ ਇਸ ਸ਼ੋਅ ਨੂੰ ਦੇਖਣ ਲਈ ਪਹੁੰਚੇ ਹੋਏ ਸਨ। ਇਸ ਸ਼ੋਅ ਦਾ ਆਯੋਜਨ ਖਹਿਰਾ ਐਂਟਰਟੇਨਮੈਂਟ ਤੋਂ ਸੰਨੀ ਖਹਿਰਾ, ਗਿੰਨੀ ਪਰਮਾਰ, ਖਾਨ ਸਾਬ ਤੇ ਬੀ. ਐੱਨ. ਬੀ. ਐਸੋਸੀਏਟ ਵਲੋਂ ਕੀਤਾ ਗਿਆ, ਇਸ ਸ਼ੋਅ ਦੌਰਾਨ ਦਰਸ਼ਕਾਂ ਨੇ ਵਾਰਿਸ ਭਰਾਵਾਂ Waris brothers ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ।

Philadelphia was fun !! Thanks. #HEERoes.

A post shared by Kamal Heer (@iamkamalheer) on May 7, 2018 at 1:17pm PDT

ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ Waris brothers ਨੇ ਧਾਰਮਿਕ ਗੀਤ ਨਾਲ ਕੀਤੀ। ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਹਾਜ਼ਰ ਸਰੋਤਿਆਂ ਨੂੰ ਤੂੰਬੀ ਦੀ ਧੁਨ ਨਾਲ ਮੰਤਰ-ਮੁਗਧ ਕੀਤਾ ਤੇ ਫਿਰ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਨ ਦੇ ਨਾਲ ਆਪਣਾ ਨਵਾਂ ਗੀਤ ਗਾਇਆ। ਫਿਰ ਵਾਰੀ ਆਈ ਕਮਲ ਹੀਰ Kamal Heer ਦੀ ਜਿਸ ਨੂੰ ਦੇਖਣ ਲਈ ਐਟਲਾਂਟਾ ਦੇ ਨਾਲ ਲੱਗਦੇ ਏਰੀਏ ਦੇ ਮੁੰਡੇ-ਕੁੜੀਆਂ ਵਿਚ ਪਹਿਲਾਂ ਹੀ ਕਾਫੀ ਉਤਸੁਕਤਾ ਪਾਈ ਜਾ ਰਹੀ ਸੀ। ਪ੍ਰੋਗਰਾਮ ਦੇ ਅਖੀਰ ਵਿਚ ਪਿਛਲੇ 25 ਸਾਲਾਂ ਤੋਂ ਦੁਨੀਆਭਰ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Waris Brothers

Related Post