ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ ਹੈ ਇਕ ਮਿਸਾਲ ਪੰਜਾਬੀਅਤ ਦੀ

By  PTC Buzz December 14th 2017 08:56 AM

ਪੰਜਾਬੀ ਵਿਰਸਾ 2017 ਦੀ ਧੁੱਮਾਂ ਤਾਂ ਓਦੋਂ ਤੋਂ ਹੀ ਪਈਆਂ ਹੋਇਆਂ ਨੇ ਜਦੋਂ ਦੀ ਵਾਰਿਸ ਭਰਾਵਾਂ ਦੇ ਇਸ ਟੂਰ ਦਾ ਪਹਿਲਾਂ ਗੀਤ ਲੋਕਾਂ ਦੇ ਸਾਹਮਣੇ ਪੇਸ਼ ਹੋਇਆ ਸੀ | ਪਰ ਅੱਜ ਕਲ ਇਸ ਟੂਰ ਦਾ ਇਕ ਗੀਤ ਅੱਜ ਕਲ ਚਾਰੇ ਪਾਸੇ ਆਪਣਾ ਜਾਦੂ ਬਿਖੇਰ ਰਿਹਾ ਹੈ ਤੇ ਉਸ ਗੀਤ ਦਾ ਨਾਂ ਹੈ “ਕਲੀ-ਮਲਿਕਾ ਹੁਸਨਾਂ ਦੀ Kali-Malika Husna Di”|

ਸੰਗਤਾਰ ਤੇ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿਚ ਗਾਇਆ ਹੋਇਆ ਇਹ ਗੀਤ ਇੰਨਾ ਕੁ ਪਿਆਰਾ ਹੈ ਕਿ ਤੁਸੀਂ ਯਕੀਨ ਨਹੀਂ ਮਾਣੋਗੇ ਕਿ ਇਸ ਗੀਤ ਨੂੰ ਸੁਣਦਿਆਂ ਹੀ ਇਸਦੇ ਬੋਲ ਸੁਣਦੇ ਹੀ ਅੱਖਾਂ ਸਾਹਮਣੇ ਉਹ ਸੀਨ ਬਣਨ ਲੱਗ ਜਾਂਦੇ ਨੇ ਜੋ ਇਸ ਗੀਤ ਦੇ ਬੋਲਾਂ ਦੇ ਵਿਚ ਗੀਤਕਾਰ ਦਸਣਾ ਚਾ ਰਿਹਾ ਹੈ | ਇਸ ਕਰਕੇ ਅਸੀਂ ਤਾਂ ਇਹ ਹੀ ਕਵਾਂਗੇ ਕਿ ਤੁਸੀਂ ਵੀ ਇਸ ਗੀਤ ਨੂੰ ਸੁਣੋ ਤੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਨਾਲ ਇਕ ਬਹੁਤ ਹੀ ਸ਼ਾਨਦਾਰ ਗੀਤ ਨੂੰ ਮਹਿਸੂਸ ਕਰੋ, ਕਿਉਂਕਿ ਵਾਰਿਸ ਭਰਾ ਹਮੇਸ਼ਾ ਹੀ ਕਹਿੰਦੇ ਨੇ ਕਿ ਜੋ ਗੀਤ ਅਸੀਂ ਪੰਜਾਬੀ ਵਿਰਸੇ ਦੇ ਲਈ ਗਾਉਂਦੇ ਉਹ ਸਿਰਫ ਗੀਤ ਨਹੀਂ ਸਾਡੇ ਅਹਿਸਾਸਾਂ ਦੀ ਲੜੀ ਹੁੰਦੀ ਹੈ !

Related Post