ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ 'ਤੇ ਅਮਰੀਕਾ 'ਚ ਸਿੱਖਾਂ ਨੇ ਚਲਾਈ ਖਾਸ ਮੁਹਿੰਮ

By  Rupinder Kaler April 18th 2019 05:46 PM

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਦੇਸ਼ ਦੁਨੀਆ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਫਲਸਫੇ ਨੂੰ ਪੂਰੇ ਸੰਸਾਰ ਵਿੱਚ ਪਹੁੰਚਾਣ ਲਈ ਕਈ ਸਿੱਖ ਜੱਥੇਬੰਦੀਆਂ ਕੰਮ ਕਰ ਰਹੀਆ ਹਨ । ਇਸੇ ਤਰ੍ਹਾਂ ਈਕੋ ਸਿੱਖ ਜੱਥੇਬੰਦੀ ਵੱਲੋਂ ਵੀ ਅਮਰੀਕਾ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ।

EcoSikh Team EcoSikh Team

ਇਸ ਮੁਹਿੰਮ ਦੇ ਚਲਦੇ ਇੱਥੋਂ ਦੀਆਂ ਨਦੀਆਂ ਨਾਲਿਆਂ ਦੇ ਕਿਨਾਰਿਆਂ ਦੀ ਸਫਾਈ ਕੀਤੀ ਜਾ ਰਹੀ ਹੈ ।ਈਕੋ ਸਿੱਖ ਜੱਥੇਬੰਦੀ ਦੇ ਵਰਕਰ ਨਦੀ ਦੇ ਕਿਨਾਰੇ ਤੇ ਪਏ ਪਲਾਸਟਿਕ ਦੇ ਲਿਫਾਫੇ, ਬੋਤਲਾ, ਕੈਨ ਤੇ ਕੂੜਾ ਕਰਕਟ ਇੱਕਠਾ ਕਰ ਰਹੇ ਹਨ, ਤਾਂ ਜੋ ਇਹਨਾਂ ਨਾਲ ਵਾਤਾਵਰਨ ਨੂੰ ਨੁਕਸਾਨ ਨਾ ਹੋਵੇ ।ਇਸ ਸੰਸਥਾ ਦੀ ਇੱਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ।

https://www.facebook.com/1547313135519851/videos/278099886460566/?v=278099886460566

ਜਿਸ ਵਿੱਚ ਸੰਸਥਾ ਦੇ  ਮੈਂਬਰਾਂ ਨਾਲ  ਕੁਝ ਗੋਰੇ ਵੀ ਸਫਾਈ ਕਰਦੇ ਹੋਏ  ਨਜ਼ਰ ਆ ਰਹੇ ਹਨ ।  ਇਸ ਵੀਡਿਓ ਵਿੱਚ ਸੰਸਥਾ ਦੇ ਮੈਂਬਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਕਿਉਂਕਿ ਗੁਰਬਾਣੀ ਦੇ ਇੱਕ ਸਲੋਕ ਵਿੱਚ ਵੀ ਲਿਖਿਆ ਹੈ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

Related Post