ਨਿੱਕੀਆਂ ਜਿੰਦਾਂ ਵੱਡੇ ਸਾਕੇ, ਸ਼ਹਾਦਤ ਨੂੰ ਕੀਤਾ ਜਾ ਰਿਹਾ ਯਾਦ, ਵੇਖੋ ਵੀਡਿਓ

By  Shaminder December 21st 2018 06:08 PM -- Updated: December 22nd 2018 04:09 PM

ਫਤਿਹਗੜ ਸਾਹਿਬ ਜੋ ਕਿ ਕਈ ਕੁਰਬਾਨੀਆਂ ਦੀ ਗਵਾਹ ਹੈ । ਇਸ ਧਰਤੀ 'ਤੇ ਹੀ ਛੋਟੀਆਂ ਜਿੰਦਾ ਵੱਡਾ ਸਾਕਾ ਹੋਇਆ । ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਲਾਲਾਂ ਨੇ ਇਸੇ ਧਰਤੀ 'ਤੇ ਸਥਿਤ ਸਰਹਿੰਦ 'ਚ ਆਪਣੀ ਜ਼ਿੰਦਗੀ ਦੇਸ਼ ਕੌਮ ਦੇ ਲੇਖੇ ਲਾ ਦਿੱਤੀ ।ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਇਸ ਧਰਤੀ 'ਤੇ ਦੀਵਾਰਾਂ 'ਚ ਜਿਉਂਦਿਆਂ ਹੀ ਚਿਣਵਾ ਦਿੱੱਤਾ ਗਿਆ। ਪਰ ਉਨ੍ਹਾਂ ਛੋਟੇ –ਛੋਟੇ ਬੱੱਚਿਆਂ ਨੇ ਹੱਸਦੇ ਹੱਸਦੇ ਮੌਤ ਸਵੀਕਾਰ ਕਰ ਲਈ ।

ਹੋਰ ਵੇਖੋ : ਗਾਇਕ ਜੈਜ਼ੀ-ਬੀ ਨੇ ਆਪਣੇ ਅੰਦਾਜ਼ ਵਿੱਚ ਸਾਹਿਬਜ਼ਾਦਿਆਂ ਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੀਤਾ ਯਾਦ

https://www.facebook.com/PTCSimran/videos/829294220735573/

ਪਰ ਧਰਮ ਬਦਲਣ ਦੀ ਹਾਮੀ ਨਹੀਂ ਭਰੀ ਸੂਬਾ ਸਰਹਿੰਦ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ।ਪਰ ਦੋਨ੍ਹਾਂ ਸਾਹਿਬਜ਼ਾਦਿਆਂ ਨੇ ਹਾਰ ਨਹੀਂ ਮੰਨੀ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਠੰਡੇ ਬੁਰਜ 'ਚ ਕਈ ਦਿਨ ਭੁੱਖਿਆਂ ਰੱਖਿਆ ਗਿਆ ।ਉਸ ਸਮੇਂ ਸਿਰਫ ਬਾਬਾ ਮੋਤੀ ਰਾਮ ਮਹਿਰਾ ਜੀ ਅਜਿਹੀ ਸ਼ਖਸੀਅਤ ਸਨ ।ਜਿਨ੍ਹਾਂ ਨੇ ਸੂਬਾ ਸਰਹਿੰਦ ਤੋਂ ਬੇਖੌਫ ਹੋ ਕੇ ਦੋਨਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਗਰਮ ਦੁੱਧ ਪਿਆਇਆ ਸੀ ।ਆਖਿਰਕਾਰ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਜਿਉਂਦਾ ਦੀਵਾਰਾਂ 'ਚ ਚਿਣਵਾ ਦਿੱਤਾ ਗਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ।

mata guzri ji with sahibzade mata guzri ji with sahibzade

Related Post