ਪੰਜਾਬੀ ਸਟਾਰਜ਼ ਦੇ ਸ਼ਾਨਦਾਰ ਅੰਦਾਜ਼ ਲਈ ਹੋ ਜਾਓ ਤਿਆਰ,ਤੇ ਜਾਣੋ ਤੁਹਾਡੇ ਫੇਵਰਿਟ ਸਿਤਾਰੇ ਕਿਵੇਂ ਰਹਿੰਦੇ ਨੇ ਫਿੱਟ

By  Aaseen Khan April 7th 2019 01:20 PM

ਪੰਜਾਬੀ ਸਟਾਰਜ਼ ਦੇ ਸ਼ਾਨਦਾਰ ਅੰਦਾਜ਼ ਲਈ ਹੋ ਜਾਓ ਤਿਆਰ,ਤੇ ਜਾਣੋ ਤੁਹਾਡੇ ਫੇਵਰਿਟ ਸਿਤਾਰੇ ਕਿਵੇਂ ਰਹਿੰਦੇ ਨੇ ਫਿੱਟ : ਪੀਟੀਸੀ ਪੰਜਾਬੀ 'ਤੇ ਚਲਾਏ ਜਾਂਦੇ ਮੈਗਾ ਇਵੈਂਟਸ ਜਿਸ 'ਚ ਪੰਜਾਬ ਅਤੇ ਬਾਲੀਵੁੱਡ ਦੇ ਵੱਡੇ ਸਿਤਾਰੇ ਆਪਣੀ ਪਰਫ਼ਾਰਮੈਂਸ ਨਾਲ ਇਹਨਾਂ ਸ਼ਾਨਦਾਰ ਸਮਾਗਮਾਂ 'ਚ ਚਾਰ ਚੰਨ ਲਗਾ ਦਿੰਦੇ ਹਨ। ਫ਼ਿਲਮ ਐਵਾਰਡ, ਮਿਊਜ਼ਿਕ ਐਵਾਰਡ ਵਾਇਸ ਆਫ਼ ਪੰਜਾਬ ਵਰਗੇ ਵੱਡੇ ਇਵੈਂਟਸ ਦੇ ਉਹ ਸ਼ਾਨਦਾਰ ਪਲ ਜਿਸ ਨੂੰ ਤੁਸੀਂ ਵਾਰ ਵਾਰ ਦੇਖਣਾ ਚਾਹੁੰਦੇ ਹੋ ਤਾਂ ਹੋ ਜੋ ਤਿਆਰ ਕਿਉਂਕਿ ਪੀਟੀਸੀ ਪੰਜਾਬੀ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਬੈਸਟ ਆਫ਼ ਇਵੈਂਟਸ ਮੂਵਮੈਂਟਜ਼। ਜਿੰਨ੍ਹਾਂ ਪਲਾਂ ਨੇ ਤੁਹਾਨੂੰ ਕਰ ਦਿੱਤਾ ਸੀ ਮੋਹਿਤ ਉਹ ਇੱਕ ਵਾਰ ਫਿਰ ਨਜ਼ਰ ਆਉਣਗੇ। ਦੇਖੋ ਬੈਸਟ ਆਫ਼ ਇਵੈਂਟਸ ਸੋਮਵਾਰ ਤੋਂ ਬੁੱਧਵਾਰ ਸ਼ਾਮ 8.30 ਵਜੇ।

ਇਸ ਦੇ ਨਾਲ ਹੀ ਪੀਟੀਸੀ ਪੰਜਾਬੀ ਗੋਲਡ ਦਾ ਸ਼ਾਨਦਾਰ ਪ੍ਰੋਗਰਾਮ 'ਸਟਾਰ ਫਿੱਟ' ਦਾ ਅਨੰਦ ਹੁਣ ਮਾਣ ਸਕੋਗੇ ਪੀਟੀਸੀ ਪੰਜਾਬੀ 'ਤੇ ਵੀ। ਇਸ ਸ਼ੋਅ 'ਚ ਜਾਣ ਸਕੋਗੇ ਆਪਣੇ ਮਨ ਪਸੰਦੀਦਾ ਸਟਾਰਜ਼ ਦੇ ਫਿੱਟ ਰਹਿਣ ਦੇ ਰਾਜ਼। ਫ਼ਿਲਮੀ ਸਿਤਾਰੇ ਕਿਵੇਂ ਰਹਿੰਦੇ ਹਨ ਫਿੱਟ ਅਤੇ ਜਿੰਮ 'ਚ ਕਿਹੜੀ ਕਸਰਤ ਹੈ ਉਹਨਾਂ ਨੂੰ ਸਭ ਤੋਂ ਵੱਧ ਪਸੰਦ ਜਾਨਣ ਲਈ ਦੇਖੋ 'ਸਟਾਰ ਫਿੱਟ' ਹਰ ਵੀਰਵਾਰ ਸ਼ਾਮੀ 8.30 ਵਜੇ ਹੁਣ ਪੀਟੀਸੀ ਪੰਜਾਬੀ 'ਤੇ ਵੀ।

Related Post