ਵੇਖੋ ਦੰਗਲ ਦੀ ਅਦਕਾਰਾ ਸਾਨੀਆ ਮਲਹੋਤਰਾ ਨੂੰ ਸੁਨੰਦਾ ਸ਼ਰਮਾ ਦੇ ਹਿੱਟ ਗੀਤ ਜਾਨੀ ਤੇਰਾ ਨਾਂ ਤੇ ਨੱਚਦੇ

By  Gourav Kochhar March 20th 2018 10:02 AM

2017 ਦੇ ਅਖੀਰ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਗਾਣੇ "ਜਾਨੀ ਤੇਰਾ ਨਾਂ" ਦੇ ਨਾਲ ਇਕ ਵਾਰ ਫਿਰ ਸਫ਼ਲਤਾ ਪ੍ਰਾਪਤ ਕੀਤੀ | ਸੁਨੰਦਾ ਨੇ ਗਾਣੇ ਵਿਚ ਆਪਣਾ ਅਲੱਗ ਅੰਦਾਜ਼ ਦਿਖਾਇਆ | ਸੁਨੰਦਾ ਦੇ ਗਾਣੇ ਵਿਚ ਇਕ ਸ਼ਹਿਰੀ ਪ੍ਰਭਾਵ ਸੀ | ਜਿਥੇ ਲੋਕ ਸੁਨੰਦਾ ਦੀ ਨਵੀਂ ਦਿੱਖ ਅਤੇ ਨਵੇਂ ਸੰਗੀਤ ਦੀ ਸ਼ੈਲੀ ਨੂੰ ਪਸੰਦ ਕੀਤਾ, ਗੀਤ ਡਾਂਸਰਸ ਅਤੇ ਪਾਰਟੀਆਂ ਵਿਚ ਕਾਫੀ ਮਸ਼ਹੂਰ ਹੋਇਆ |

ਗਾਣੇ ਨੂੰ ਰਿਲੀਜ਼ ਹੋਏ ਦੋ ਮਹੀਨੇ ਹੋ ਗਏ ਹਨ, ਇਹ ਗਾਣਾ ਅਜੇ ਵੀ ਕਲੱਬਾਂ ਅਤੇ ਡਾਂਸ ਸਟੂਡਿਓ ਦੀ ਸ਼ਾਨ ਹੈ | ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਡਾਂਸ ਵੀਡੀਓ ਦੀ ਹੋੜ ਲੱਗੀ ਹੋਇ ਹੈ | ਪਰ ਲੱਗਦਾ ਹੈ ਕਿ ਜਦੋਂ ਡਾਂਸ ਕਰਨ ਦੀ ਦੀ ਗੱਲ ਆਉਂਦੀ ਹੈ, ਸੇਲਿਬ੍ਰਿਟੀ ਵੀ ਇਸ ਗੀਤ ਦਾ ਚੋਣ ਕਰ ਰਹੇ ਹਨ |

?????? @shazeb90 pic.twitter.com/s99o4ou1EU

— Sanya Malhotra (@sanyamalhotra07) March 18, 2018

ਹਾਲ ਹੀ ਚ ਸਾਨੀਆ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤੀ ਜਿਸ ਵਿੱਚ ਅਭਿਨੇਤਰੀ ਨੂੰ ਇਸੇ ਗਾਣੇ ਦੀ ਟਿਊਨ ਤੇ ਨੱਚਦੇ ਹੋਏ ਵੇਖਿਆ ਜਾ ਸਕਦਾ ਹੈ | ਦੰਗਲ ਦੀ ਅਭਿਨੇਤਰੀ ਇਸ ਗੀਤ ਤੇ ਬਹੁਤ ਵਧੀਆ ਢੰਗ ਨਾਲ ਨੱਚੀ | ਉਨ੍ਹਾਂ ਦਾ ਡਾਂਸ ਕੋਰੀਓਗ੍ਰਾਫਰ-ਸ਼ਬੇਜ਼ ਸ਼ੇਖ ਨੇ ਕੋਰਿਓਗ੍ਰਾਫ ਕੀਤਾ ਸੀ |

ਗਾਇਕ ਸੁਨੰਦਾ ਇਸ ਨੂੰ ਵੇਖ ਬਹੁਤ ਖੁਸ਼ ਸੀ | ਉਨ੍ਹਾਂ ਨੇ ਤੁਰੰਤ ਆਪਣੇ ਇੰਸਟਾਗ੍ਰਾਮ ਤੇ ਇਹ ਰਿਪੋਸਟ ਕੀਤਾ ਤੇ ਕੈਪਸ਼ਨ 'ਚ ਲਿਖਿਆ,

"This is how our Punjabi music rolling all over?

Your moves are superb THE DANGAL GIRL @sanyamalhotra_ ??✌??

Fabulous choreography @shazebsheikh ??✌?

@jaani777 @arvindrkhaira ✊?"

ਸਾਨੂੰ ਕਹਿਣਾ ਹੋਵੇਗਾ ਕਿ ਇਹ ਸੁਨੰਦਾ ਲਈ ਮਾਣ ਦੀ ਗੱਲ ਹੈ | ਦਸ ਦੇਈਏ ਕਿ ਸੁਨੰਦਾ ਛੇਤੀ ਹੀ ਸੱਜਣ ਸਿੰਘ ਰੰਗਰੂਟ ਚ ਦਿਲਜੀਤ ਦੁਸਾਂਝ ਦੇ ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕਰੇਗੀ | ਇਹ ਫਿਲਮ ਮਾਰਚ 23 ਨੂੰ ਥਿਏਟਰਾਂ ਚ ਰਿਲੀਜ਼ ਹੋਵੇਗੀ |

Related Post