ਜੈਜ਼ੀ ਬੀ ਨੇ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ  ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ ,ਵੇਖੋ ਵੀਡਿਓ 

By  Shaminder December 14th 2018 10:22 AM

ਜੈਜ਼ੀ ਬੀ ਆਪਣੇ ਉਸਤਾਦ ਅਤੇ ਕਲੀਆਂ ਦੇ ਬਾਦਸ਼ਾਹ ਨੂੰ ਕਿੰਨਾ ਮਿਸ ਕਰਦੇ ਨੇ । ਇਹ ਉਹ ਖੁਦ ਹੀ ਜਾਣਦੇ ਨੇ । ਅਕਸਰ ਉਹ ਆਪਣੇ ਉਸਤਾਦ ਨੂੰ ਲੈ ਕੇ ਭਾਵੁਕ ਹੋ ਜਾਂਦੇ ਨੇ । ਉਂਝ ਵੀ ਜੈਜ਼ੀ ਬੀ ਨੇ ਗਾਇਕੀ ਦੇ ਅੱਜ ਜਿਸ ਮੁਕਾਮ 'ਤੇ ਨੇ । ਉਨ੍ਹਾਂ ਨੂੰ ਇਸ ਮੁਕਾਮ ਤੇ ਪਹੁੰਚਾਉਣ ਵਾਲੇ ਕੁਲਦੀਪ ਮਾਣਕ ਹੀ ਸਨ । ਇਸ ਲਈ ਜੈਜ਼ੀ ਬੀ ਦਾ ਆਪਣੇ ਗੁਰੂ ਲਈ ਮਾਣ ਤੇ ਸਤਿਕਾਰ  ਹਮੇਸ਼ਾ ਉਨ੍ਹਾਂ ਦੇ ਦਿਲ 'ਚ ਰਹਿੰਦਾ ਹੈ ।

ਹੋਰ ਵੇਖੋ :ਜਦੋਂ ਕੈਮਰਾਮੈਨ ਨੇ ਘੇਰ ਲਿਆ ਜੈਜ਼ੀ ਬੀ ਨੂੰ ,ਵੇਖੋ ਵੀਡਿਓ ‘ਚ ਫਿਰ ਕੀ ਹੋਇਆ

https://www.instagram.com/p/BrWnvxxFDp1/

 

ਕੁਲਦੀਪ ਮਾਣਕ ਤੋਂ ਉਨ੍ਹਾਂ ਨੇ ਗਾਇਕੀ ਦੇ ਗੁਰ ਲਏ ।ਇਸੇ ਲਈ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਉਹ ਆਪਣੇ ਉਸਤਾਦ ਨੂੰ ਯਾਦ ਕਰਨਾ ਨਹੀਂ ਭੁੱਲਦੇ।ਜੈਜ਼ੀ ਬੀ ਕੁਲਦੀਪ ਮਾਣਕ ਨੂੰ ਯਾਦ ਕਰਕੇ ਅਕਸਰ ਭਾਵੁਕ ਵੀ ਹੋ ਜਾਂਦੇ ਨੇ। ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

 

ਇਸ ਵੀਡਿਓ 'ਚ ਜੈਜ਼ੀ ਬੀ ਜਿਮ 'ਚ ਨਜ਼ਰ ਆ ਰਹੇ ਨੇ। ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਅੰਮ੍ਰਿਤ ਮਾਨ ਦੇ ਗੀਤ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਨੇ । ਇਸ ਗੀਤ 'ਚ ਉਹ ਕੁਲਦੀਪ ਮਾਣਕ ਦਾ ਜ਼ਿਕਰ ਕਰ ਰਹੇ ਨੇ । ਇਸ ਦੇ ਨਾਲ ਹੀ ਉਹ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ਯਾਦ ਵੀ ਕਰ ਰਹੇ ਨੇ । ਉਨ੍ਹਾਂ ਨੇ ਕੁਲਦੀਪ ਮਾਣਕ ਦਾ ਇੱਕ ਟੈਟੂ ਵੀ ਆਪਣੀ ਬਾਂਹ 'ਤੇ ਬਣਵਾਇਆ ਹੋਇਆ ਹੈ ।

Related Post