ਰੋਮਾਂਸ,ਕਮੇਡੀ ਅਤੇ ਇਮੋਸ਼ਨ ਨਾਲ ਭਰਪੂਰ ਫ਼ਿਲਮ 'ਇਸ਼ਕ ਬਰਾਂਡੀ' ਵੇਖੋ ਪੀਟੀਸੀ ਪੰਜਾਬੀ 'ਤੇ

By  Shaminder November 2nd 2019 04:14 PM

ਪੀਟੀਸੀ ਪੰਜਾਬੀ 'ਤੇ ਫ਼ਿਲਮ ਇਸ਼ਕ ਬਰਾਂਡੀ 3ਨਵੰਬਰ ਦੁਪਹਿਰ 12:30 ਵਜੇ ਦਿਖਾਈ ਜਾਵੇਗੀ । ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਰੌਸ਼ਨ ਪ੍ਰਿੰਸ,ਵਾਮਿਕਾ ਗੱਬੀ,ਬਿੰਨੂ ਢਿੱਲੋਂ,ਅਲਫਾਜ਼ ਔਜਲਾ ਅਤੇ ਜਪਜੀ ਖਹਿਰਾ ਨਜ਼ਰ ਆਉਣਗੇ ।ਇਸ ਫ਼ਿਲਮ 'ਚ ਤੁਹਾਨੂੰ ਰੋਮਾਂਸ,ਕਾਮੇਡੀ,ਇਮੋਸ਼ਨ ਅਤੇ ਡਰਾਮਾ ਸਭ ਕੁਝ ਵੇਖਣ ਨੂੰ ਮਿਲੇਗਾ।

ਹੋਰ ਵੇਖੋ:ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦੇ ਨਵੇਂ ਗਾਣੇ ‘ਰਾਹ ਪੁੱਛਦਾ’ ਦਾ ਪੀਟੀਸੀ ਪੰਜਾਬੀ ’ਤੇ ਹੋਏਗਾ ਪ੍ਰੀਮੀਅਰ

ਡਾਇਰੈਕਟਰ ਅਮਿਤ ਪਰਾਸ਼ਰ ਦੀ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ ।ਤੁਸੀਂ ਵੀ ਆਪਣੀ ਛੁੱਟੀ ਦੇ ਨਾਲ-ਨਾਲ ਮਜ਼ਾ ਲੈਣਾ ਚਾਹੁੰਦੇ ਹੋ ਇਸ ਫ਼ਿਲਮ ਦਾ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

ishq brandy ishq brandy

 

ਪੀਟੀਸੀ ਪੰਜਾਬੀ ਤੇ ਹਰ ਐਤਵਾਰ ਨੂੰ ਨਵੀਆਂ ਨਵੀਆਂ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ ।ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

Related Post