ਵਿਦੇਸ਼ੀ ਔਰਤ ਦਾ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਨਾਲ ਖਾਸ ਪਿਆਰ,ਵੇਖੋ ਵੀਡਿਓ 

By  Shaminder November 15th 2018 07:32 AM -- Updated: November 15th 2018 07:33 AM

ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਪ੍ਰਤੀ ਵਿਦੇਸ਼ੀ ਲੋਕਾਂ ਦਾ ਮੋਹ ਕਿੰਨਾ ਹੈ ਇਸ ਦੀ ਮਿਸਾਲ ਵੇਖਣ ਨੂੰ ਮਿਲੀ ਯੂ.ਐੱਸ. 'ਚ । ਜਿੱਥੇ ਇੱਕ ਨੀਗਰੋ ਮਹਿਲਾ ਨਾ ਸਿਰਫ ਪੰਜਾਬੀ ਭਾਸ਼ਾ ਦੀ ਕਾਇਲ ਹੈ ਬਲਕਿ ਉਹ ਸਿੱਖ ਧਰਮ ਪ੍ਰਤੀ ਵੀ ਉੇਸ ਨੂੰ ਕਾਫੀ ਮੋਹ ਹੈ ਅਤੇ ਉਸ ਨੇ ਆਪਣਾ ਨਾਂਅ ਵੀ ਕਮਲਜੀਤ ਰੱਖ ਲਿਆ ਹੈ । ਉਸ ਦਾ ਕਹਿਣਾ ਹੈ ਕਿ ਉਸ ਦਾ ਪੰਜਾਬੀ ਸਿੱਖਣ ਦਾ ਮਕਸਦ ਇਹੀ ਹੈ ਕਿ ਉਹ ਪੂਰੀ ਦੁਨੀਆ ਦੇ ਇਨਸਾਨਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਉਸ ਦੇ ਬਣਾਏ ਇਨਸਾਨ ਵੀ ਇੱਕ ਹਨ ।

ਹੋਰ ਵੇਖੋ : ਵਿਦੇਸ਼ੀ ਗੀਤ ‘ਤੇ ਕੌਰ ਬੀ ਦੇ ਡਾਂਸ ਸਟੈੱਪਸ ,ਵੇਖੋ ਵੀਡਿਓ

https://www.instagram.com/p/BqMR4TsHlXO/

ਕਿਉਂਕਿ ਪ੍ਰਮਾਤਮਾ ਨੇ ਏਕਤਾ ਦਾ ਸੁਨੇਹਾ ਪੂਰੀ ਕਾਇਨਾਤ ਨੂੰ ਦਿੱਤਾ ਹੈ ।ਕਮਲਜੀਤ ਦਾ ਕਹਿਣਾ ਹੈ ਕਿ ਉਹ ਖੁਦ ਯੂ.ਐੱਸ. 'ਚ ਰਹਿੰਦੀ ਹੈ ਅਤੇ ਉਸ ਦੇ ਮਾਪੇ ਜਮੈਕਾ ਦੇ ਰਹਿਣ ਵਾਲੇ ਨੇ । ਪਰ ਉਹ ਪੂਰੀ ਦੁਨੀਆ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਾਤੀ ,ਧਰਮ,ਰੰਗ ਨਸਲ ਦੇ ਭੇਦਭਾਵ ਕਾਰਨ ਇਨਸਾਨ ਇਨਸਾਨ ਨੂੰ ਨਫਰਤ ਕਰਦਾ ਹੈ ਪਰ ਉਹ ਚਾਹੁੰਦੀ ਹੈ ਕਿ ਲੋਕ ਆਪਸ 'ਚ ਰਲ ਮਿਲ ਕੇ ਰਹਿਣ ।

ਹੋਰ ਵੇਖੋ : ਵਿਦੇਸ਼ੀ ਵੀ ਹਨ ਬਿੰਦਰਖੀਏ ਦੇ ਗੀਤਾਂ ਦੇ ਦੀਵਾਨੇ, 15 ਸਾਲ ਤੋਂ ਗਾ ਰਹੇ ਹਨ ਉਨ੍ਹਾਂ ਦੇ ਗੀਤ (ਵੀਡੀਓ)

foreigner learn punjabi foreigner learn punjabi

ਉਸ ਨੇ ਦੱਸਿਆ ਕਿ ਉਹ ਆਪਣੀ ਭੈਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਰਾਜ ਸਿੰਘ ਨਾਂਅ ਦੇ ਇਸ ਸ਼ਖਸ ਜੋ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ ਦੀ ਗੱਡੀ ਦੇ ਵਿੱਚ ਖੰਡਾ ਦੇਖਿਆ ਤਾਂ ਮੈਂ ਕਿਹਾ ਕਿ ਮੇਰਾ ਭਰਾ ਵੀ ਆਇਆ ਹੈ ਤਾਂ ਮਿਲਣ ਲਈ ਆ ਗਈ । ਇਹ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਤੁਸੀਂ ਵੀ ਵੇਖੋ ਇਸ ਵੀਡਿਓ ਨੂੰ ਅਤੇ ਸੁਣੋ ਇਸ ਔਰਤ ਦੇ ਵਿਚਾਰ ।

foreigner learn punjabi foreigner learn punjabi

 

Related Post