ਗਿੱਪੀ ਗਰੇਵਾਲ ਦਾ ਇਹ ਟਿੱਕ-ਟੋਕ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡਿਓ
Rupinder Kaler
February 27th 2019 10:28 AM --
Updated:
February 27th 2019 12:14 PM
ਏਨੀਂ ਦਿਨੀਂ ਟਿੱਕ ਟੋਕ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਹਰ ਕੋਈ ਟਿੱਕ ਟੋਕ ਤੇ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ । ਇੱਥੇ ਹੀ ਬਸ ਨਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਵੀ ਟਿੱਕ ਟੋਕ ਤੇ ਵੀਡਿਓ ਬਣਾਕੇ ਸ਼ੇਅਰ ਕਰ ਰਹੇ ਹਨ ਇਹਨਾਂ ਸਿਤਾਰਿਆਂ ਵਿੱਚ ਸਭ ਤੋਂ ਪਹਿਲਾ ਨੰਬਰ ਜੈਸਮੀਨ ਸੈਂਡਲਾਸ ਦਾ ਆਉਂਦਾ ਹੈ । ਇਸੇ ਤਰ੍ਹਾਂ ਗਿੱਪੀ ਗਰੇਵਾਲ ਵੀ ਨਵੀਂ ਤੋਂ ਨਵੀਂ ਵੀਡਿਓ ਬਣਾਕੇ ਸ਼ੇਅਰ ਕਰ ਰਹੇ ਹਨ । ਉਹਨਾਂ ਨੇ ਕੁਝ ਮਿੰਟ ਪਹਿਲਾਂ ਹੀ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡਿਓ ਨੂੰ ਲੋਕ ਕਾਫੀ ਪਸੰਦ ਆ ਰਹੇ ਹਨ ।