ਵੇਖੋ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਕੁੜੀ ਨੂੰ ਹੋਲੀ ਦੇ ਰੰਗ ਲਾਉਣ ਦੇ ਚੱਕਰ 'ਚ ਕਿਵੇਂ ਕਟਵਾ ਲਿਆ ਚਲਾਨ

By  Shaminder March 9th 2020 01:08 PM

ਹੋਲੀ ਦੇ ਤਿਉਹਾਰ ਨੂੰ ਲੈ ਕੇ ਦੇਸ਼ ਭਰ 'ਚ ਰੌਣਕਾਂ ਵੇਖਦਿਆਂ ਹੀ ਬਣ ਰਹੀਆਂ ਹਨ । ਇਸ ਤਿਉਹਾਰ ਨੂੰ ਲੈ ਕੇ ਕਈ ਗਾਇਕਾਂ ਵੱਲੋਂ ਗੀਤ ਗਾਏ ਹਨ। ਜੋ ਤੁਸੀਂ ਸ਼ਾਇਦ ਹੀ ਸੁਣੇ ਹੋਣ, ਇਨ੍ਹਾਂ ਗਾਇਕਾਂ ਨੇ ਆਪਣੇ ਹੀ ਅੰਦਾਜ਼ 'ਚ ਇਹ ਗੀਤ ਗਾਏ ਨੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ੈਰੀ ਮਾਨ ਦੇ ਗੀਤ ਦੀ । ਜਿਸ ਨੇ ਹੋਲੀ ਦੇ ਮੌਕੇ 'ਤੇ ਆਪਣੇ ਬੁਲਟ ਮੋਟਰ-ਸਾਈਕਲ ਦਾ ਸਲੰਸਰ ਲਾਹ ਲਿਆ ਹੈ ।

ਹੋਰ ਵੇਖੋ:ਹੋਲੀ ਦੇ ਤਿਉਹਾਰ ਦੀਆਂ ਰੌਣਕਾਂ, ਬਾਲੀਵੁੱਡ ‘ਚ ਹੋਲੀ ਦਾ ਖੁਮਾਰ, ਪ੍ਰਿਯੰਕਾ ਚੋਪੜਾ ਨੇ ਪਤੀ ਨਾਲ ਇੰਝ ਮਨਾਈ ਹੋਲੀ

ਜਿਸ ਦੇ ਚੱਕਰ 'ਚ ਉਨ੍ਹਾਂ ਦਾ ਚਲਾਨ ਵੀ ਪੁਲਿਸ ਵੱਲੋਂ ਕਰ ਦਿੱਤਾ ਗਿਆ । ਸ਼ੈਰੀ ਦਾ ਕਸੂਰ ਸਿਰਫ਼ ਏਨਾਂ ਹੈ ਕਿ ਉਹ ਆਪਣੀ ਦੋਸਤ ਦੇ ਨਾਲ ਹੋਲੀ ਮਨਾਉਣ ਗਏ ਸਨ । ਇਹ ਗੀਤ ਭੰਗੜਾ ਸੌਂਗ ਹੈ ਜੋ ਕਿ ਉਨ੍ਹਾਂ ਦੀ ਐਲਬਮ ਓਏ ਹੋਏ ਪਿਆਰ ਹੋ ਗਿਆ ਦਾ ਗੀਤ ਹੈ । ਪਰ ਵਿਨੇਪਾਲ ਬੁੱਟਰ, ਪ੍ਰਭ ਗਿੱਲ, ਬੱਬਲ ਰਾਏ, ਹਾਰਡੀ ਸੰਧੂ, ਯੁਵਰਾਜ ਹੰਸ, ਅਤੇ ਜੱਸੀ ਗਿੱਲ ਨੇ ਆਪਣੇ ਹੀ ਅੰਦਾਜ਼ 'ਚ ਹੋਲੀ ਦੇ ਤਿਉਹਾਰ ਦੇ ਰੰਗਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ 'ਚ ਦਿਲ ਟੁੱਟਣ ਨੂੰ ਬਹੁਤ ਹੀ ਹਾਸੋਹੀਣੇ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੁਣ ਗੱਲ ਕਰਦੇ ਹਾਂ ਗਾਇਕ ਰਵਨੀਤ ਸਿੰਘ ਦੀ । ਜਿਨ੍ਹਾਂ ਨੇ ਆਪਣੇ ਰੋਮਾਂਟਿਕ ਅੰਦਾਜ਼ ਦੇ ਨਾਲ ਹੋਲੀ ਦੇ ਰੰਗਾਂ 'ਚ ਰੋਮਾਂਸ ਨਾਲ ਚਾਰ ਚੰਨ ਲਾ ਦਿੱਤੇ ਹਨ । ਦਰਅਸਲ ਇਸ ਗੀਤ 'ਚ ਉਨ੍ਹਾਂ ਨੇ ਆਪਣੇ ਮਹਿਬੂਬ ਨੂੰ ਰੰਗ ਲਾਉਣ ਦੀ ਗੱਲ ਕੀਤੀ ਹੈ ਜਿਸ ਨਾਲ ਉਨ੍ਹਾਂ ਦੀ ਹੋਲੀ ਖੇਡਣ ਦੀ ਇੱਛਾ ਜਤਾਈ ਹੈ ।

ਹੁਣ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਮਾਣ ਬੱਬੂ ਮਾਨ ਦੀ । ਜਿਨ੍ਹਾਂ ਨੇ ਹੋਲੀ ਦੀ ਗੱਲ ਤਾਂ ਕੀਤੀ ਹੀ ਹੈ ਇਸ ਦੇ ਨਾਲ ਹੀ ਕਿਰਸਾਨੀ ਨੂੰ ਮੁੱਖ ਰੱਖਦੇ ਹੋਏ ਆਪਣੇ ਹੀ ਅੰਦਾਜ਼ ਹੀ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰਦੇ ਹੋਏ ਬਹੁਤ ਹੀ ਵੱਖਰੇ ਅੰਦਾਜ਼ 'ਚ ਹੋਲੀ ਦਾ ਗੀਤ ਗਾਇਆ ਹੈ ।

ਹੋਲੀ ਦੇ ਰੰਗ ਤੁਹਾਡੀ ਜ਼ਿੰਦਗੀ 'ਚ ਇਸੇ ਤਰ੍ਹਾਂ ਦੇ ਖੂਬਸੂਰਤ ਰੰਗ ਭਰ ਦੇਣ ਇਹੀ ਸਾਡੀ ਦੁਆ ਹੈ । ਮਾਣੋ ਰੰਗਾਂ ਦੇ ਇਸ ਤਿਉਹਾਰ ਦੇ ਮੌਕੇ ਇਨ੍ਹਾਂ ਗੀਤਾਂ ਦਾ ਅਨੰਦ ।

 

Related Post