ਵਿਦੇਸ਼ੀ ਗੀਤ 'ਤੇ ਕੌਰ ਬੀ ਦੇ ਡਾਂਸ ਸਟੈੱਪਸ ,ਵੇਖੋ ਵੀਡਿਓ 

By  Shaminder October 5th 2018 09:51 AM -- Updated: October 5th 2018 09:56 AM

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਡਾਂਸ ਦੇ ਕੁਝ ਸਟੈੱਪ ਕਰਦੀ ਨਜ਼ਰ ਆ ਰਹੀ ਹੈ । ਕੌਰ ਬੀ ਨੇ ਆਪਣੇ ਇਸ ਡਾਂਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਮਸਤੀ ਦੇ ਮੂਡ 'ਚ ਡਾਂਸ ਕਰ ਰਹੇ ਹਨ । ਕੌਰ ਬੀ ਆਪਣੇ ਵੀਡਿਓ ਅਕਸਰ ਸਾਂਝੇ ਕਰਦੇ ਰਹਿੰਦੇ ਨੇ । ਉਹ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ ।

ਹੋਰ ਵੇਖੋ : ਕਿਵੇਂ ਜਾਣ ਸਕਦੇ ਹੋ ਕੌਰ ਬੀ ਦੀ ਨਿੱਜੀ ਜ਼ਿੰਦਗੀ ਬਾਰੇ ,ਵੇਖੋ ਵੀਡਿਓ

https://www.instagram.com/p/BoiwaUhniDb/?hl=en&taken-by=kaurbmusic

ਉਹ ਸੋਸ਼ਲ ਮੀਡੀਆ 'ਤੇ ਕਾਫੀ ਅਪਡੇਟ ਰਹਿੰਦੇ ਹਨ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣਾ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਕਿਸੇ ਵਿਦੇਸ਼ੀ ਗੀਤ 'ਤੇ ਡਾਂਸ ਦਾ ਇਹ ਵੀਡਿਓ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕੌਰ ਬੀ ਹੁਣ ਜਲਦ ਹੀ ਹੁਣ ਆਪਣੇ ਨਵੇਂ ਗੀਤ 'ਮਹਾਰਾਣੀ' ਨਾਲ ਸਰੋਤਿਆਂ ਨਾਲ ਰੁਬਰੂ ਹੋਣ ਜਾ ਰਹੇ ਹਨ ।

ਇਸ ਗੀਤ ਨੂੰ ਲੈ ਕੇ ਕੌਰ ਬੀ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਆਏਗਾ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਬਜਟ' ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।ਕੌਰ ਬੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਡਾਂਸ ਦੇ ਸਟੈੱਪਸ ਆਪਣੇ ਫੈਨਸ ਨਾਲ ਸਾਂਝੇ ਕੀਤੇ ਹਨ ।

 

Related Post