ਬਿਲਾਲ ਸਈਅਦ ਦਾ ਗੀਤ 'ਬਾਰਿਸ਼' ਲੋਕਾਂ ਨੂੰ ਆ ਰਿਹਾ ਪਸੰਦ 

By  Shaminder October 4th 2018 05:17 AM

ਬਿਲਾਲ ਸਈਅਦ ਆਪਣੇ ਨਵੇਂ ਗੀਤ 'ਬਾਰਿਸ਼' ਦੇ ਨਾਲ ਸਰੋਤਿਆਂ ਦੇ ਰੁਬਰੂ ਹੋਏ ਨੇ। ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਬੋਲ ਵੀ ਉਨ੍ਹਾਂ ਨੇ ਖੁਦ ਹੀ ਲਿਖੇ ਨੇ ਅਤੇ ਵੀਡਿਓ ਨੂੰ ਡਾਇਰੈਕਟ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਇਸ ਗੀਤ 'ਚ ਉਨ੍ਹਾਂ ਨੇ ਬਿਰਹਾ   ਦੀ ਅੱਗ 'ਚ ਤੜਫ ਰਹੇ ਪ੍ਰੇਮੀ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਾਂ ਪ੍ਰੇਮੀ ਤੋਂ ਦੂਰ ਰਹਿਣ ਦਾ ਦਰਦ ਅਤੇ ਉਤੋਂ ਸਾਉਣ ਦਾ ਮਹੀਨਾ ਇਸ ਦੂਰੀ ਨੂੰ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਕਰ ਦਿੰਦਾ ਹੈ ।

ਹੋਰ ਵੇਖੋ : ਬਜ਼ੁਰਗ ਦੇ ਗੀਤ ਦਾ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

https://www.youtube.com/watch?v=o4wIXpq3VfQ

ਕਿਉਂਕਿ ਬਾਰਿਸ਼ ਦੇ ਦੌਰਾਨ  ਬਿਰਹਾ ਦੀ ਪੀੜ੍ਹ ਰਹਿ –ਰਹਿ ਕੇ ਉਸ ਨੂੰ ਆਪਣੀ ਪ੍ਰੇਮਿਕਾ ਦੀ ਯਾਦ ਸਤਾਉਂਦੀ ਹੈ ।ਪ੍ਰੇਮਿਕਾ ਨਾਲ ਉਸ ਦਾ ਪਿਆਰ ਏਨਾ ਗੂੜ੍ਹਾ ਹੈ ਕਿ ਉਹ ਉਨ੍ਹਾਂ ਪਲਾਂ ਨੂੰ ਯਾਦ ਕਰ ਰਿਹਾ ਹੈ ਜਦੋਂ ਪ੍ਰੇਮਿਕਾ ਉਸ ਦੇ ਨਾਲ ਹੁੰਦੀ ਸੀ ਅਤੇ ਦਿਨ ਤੀਆਂ ਵਾਂਗ ਬੀਤਦੇ ਸਨ । ਪਰ ਹੁਣ ਉਸਦਨਾ  ਦੀ ਕਮੀ ਕਾਰਨ ਉਸਦਾ ਹਰ ਇੱਕ ਦਿਨ ਮਹੀਨਿਆਂ ਵਾਂਗ ਬੀਤਦਾ ਹੈ ਅਤੇ ਬਾਰਿਸ਼ ਦਾ ਮੌਸਮ ਉਸ ਦੀ ਪੀੜ੍ਹ ਨੂੰ ਹੋਰ ਵੀ ਵਧਾ ਰਿਹਾ ਹੈ ।

ਇਸ ਗੀਤ 'ਚ ਬਿਲਾਲ ਸਈਅਦ ਨੇ ਇਹੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪ੍ਰੇਮੀ ਦਾ ਆਪਣੀ ਪ੍ਰੇਮਿਕਾ ਤੋਂ ਬਗੈਰ ਰਹਿ ਨਹੀਂ ਸਕਦਾ ਪਰ ਸਮੇਂ ਦੀ ਘਾਟ ਕਾਰਨ ਉਹ ਆਪਣੀ ਪ੍ਰੇਮਿਕਾ ਨੂੰ ਸਮਾਂ ਨਹੀਂ ਦੇ ਸਕਿਆ । ਪਰ ਪ੍ਰੇਮਿਕਾ ਵੀ ਉਸ ਦਾ ਇੰਤਜ਼ਾਰ ਕਰਦੀ ਹੈ ਕਿ ਜਦੋਂ ਉਸ ਕੋਲ ਸਮਾਂ ਹੋਵੇ ਤਾਂ ਉਹ ਉਸ ਕੋਲ ਵਾਪਸ ਆ ਜਾਵੇ। ਇਸ ਗੀਤ 'ਚ ਬਿਲਾਲ ਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ,ਕਿ ਕਿਸ ਤਰ੍ਹਾਂ ਸਮੇਂ ਦੀ ਘਾਟ ਕਾਰਨ ਕਈ ਵਾਰ ਇਨਸਾਨ ਆਪਣੇ ਦਿਲ ਦੇ ਅਜੀਜ਼ ਨੂੰ ਆਪਣੇ ਤੋਂ ਦੂਰ ਕਰ ਲੈਂਦਾ ਹੈ । ਪਰ ਅੱਜ ਦੀ ਕੰਮ ਕਾਜ ਭੱਜ ਦੌੜ ਭਰੀ ਜ਼ਿੰਦਗੀ 'ਚ ਇਹ ਰਿਸ਼ਤੇ ਤਾਂ ਹੀ ਬਰਕਰਾਰ ਰਹਿ ਸਕਦੇ ਨੇ ਜੇ ਅਸੀਂ ਇਨ੍ਹਾਂ ਰਿਸ਼ਤਿਆਂ ਦੀ ਕਦਰ ਕਰੀਏ ਅਤੇ ਪ੍ਰੋਫੈਸ਼ਨ ਦੇ ਨਾਲ-ਨਾਲ ਆਪਣੇ ਰਿਸ਼ਤਿਆਂ ਨੂੰ ਵੀ ਵਧੀਆ ਤਰੀਕੇ ਨਾਲ ਨਿਭਾਈਏ।

Related Post