ਸੁਰਿੰਦਰ ਛਿੰਦਾ ਦਾ 'ਜਸਟ ਪੰਜਾਬੀ' ਗੀਤ ਹੋਇਆ ਰਿਲੀਜ਼ 

By  Shaminder October 12th 2018 08:03 AM

ਪੰਜਾਬੀਆਂ ਨੇ ਆਪਣੀ ਧਾਕ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਜਮਾਈ ਹੋਈ ਹੈ । ਪੰਜਾਬੀਆਂ ਦੀ ਇਹ ਫਿਤਰਤ ਹੈ ਕਿ ਉਹ ਕਦੇ ਕਿਸੇ ਨਾਲ ਗਲਤ ਨਹੀਂ ਹੋਣ ਦਿੰਦੇ ਅਤੇ ਨਾਂ ਹੀ ਗਲਤ ਹੁੰਦਿਆਂ ਵੇਖ ਸਕਦੇ ਨੇ। ਸੁਰਿੰਦਰ ਛਿੰਦਾ ਨੇ ਆਪਣੇ ਇਸ ਨਵੇਂ ਗੀਤ 'ਚ ਵੀ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸੁਰਿੰਦਰ ਛਿੰਦਾ ਦਾ ਗੀਤ 'ਜਸਟ ਪੰਜਾਬੀ' ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ 'ਚ ਸੁਰਿੰਦਰ ਛਿੰਦਾ ਆਪਣੇ ਪੁਰਾਣੇ ਅੰਦਾਜ਼ ਕੁੜਤਾ ਚਾਦਰਾ ਵਿੱਚ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਮੁੰਡਿਆ ਦੇ ਕਾਲਜੇ ਮਚਾ ਰਿਹਾ ਹੈ ਮੰਨਤ ਨੂਰ ਦਾ ‘ਮੇਕਅੱਪ’

https://www.youtube.com/watch?v=vbHpumtQdwA&feature=youtu.be

ਇਸ ਗੀਤ ਦੇ ਵੀਡਿਓ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬੀ ਗੱਭਰੂ ਕਦੇ ਵੀ ਗਲਤ ਗੱਲ ਸਹਿਣ ਨਹੀਂ ਕਰਦੇ । ਇਸ ਗੀਤ ਦੇ ਬੋਲ ਭੱਟੀ ਭਰੀਵਾਲਾ ਨੇ ਲਿਖੇ ਨੇ । ਮਿਊਜ਼ਿਕ ਜੋਏ ਅਤੁਲ ਨੇ ਦਿੱਤਾ ਹੈ ਅਤੇ ਪ੍ਰੋਡਿਊਸਰ ਨੇ ਮਨਮੋਹਨ ਸਿੰਘ ਨੇ ।

ਇਸ ਗੀਤ 'ਚ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ ਜਿਸ 'ਚ ਮੁੱਖ ਤੌਰ 'ਤੇ ਲੱਖੀ ਲਖਵਿੰਦਰ ਸਿੰਘ ,ਸੰਜੀਵ ਕਲੇਰ ,ਪਵਨ ਧੀਮਾਨ ,ਲੱਖੀ ਘੁੰਮਣ ਅਤੇ ਹੈਪੀ ਖੂਨੀਮਾਜ਼ਰਾ ਨੇ । ਇਸ ਤੋਂ ਇਲਾਵਾ ਵੀ ਹੋਰ ਕਈ ਕਲਾਕਾਰਾਂ ਨੇ ਵੀ ਆਪਣਾ ਯੋਗਦਾਨ ਦਿੱਤਾ ਹੈ ।

ਸੁਰਿੰਦਰ ਛਿੰਦਾ ਨੇ ਆਪਣੇ ਇਸ ਗੀਤ 'ਚ ਪੰਜਾਬ ਦੀ ਧਰਤੀ 'ਤੇ ਚੱਲ ਰਹੀ ਸਭ ਤੋਂ ਵੱਡੀ ਸਮੱਸਿਆ ਸ਼ਰਾਬ ਦੀ ਗੱਲ ਕੀਤੀ ਹੈ । ਜਿਸ ਦੇ ਠੇਕੇ ਹਰ ਪਿੰਡ 'ਚ ਖੁੱਲ ਚੁੱਕੇ ਨੇ ,ਪਰ ਇਸ ਗੀਤ 'ਚ ਸੁਰਿੰਦਰ ਛਿੰਦਾ ਨੇ ਇੱਕ ਪਾਜ਼ੀਟਿਵ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ 'ਚ ਉਹ ਪਿੰਡ 'ਚ ਸ਼ਰਾਬ ਦੀ ਫੈਕਟਰੀ ਲਗਾਉਣ ਦੀ ਤਜਵੀਜ਼ ਲੈ ਕੇ ਆਏ ਇੱਕ ਸ਼ਖਸ ਨੂੰ ਬੇਰੰਗ ਤੋਰ ਦਿੰਦੇ ਨੇ ।

ਉਹ ਸ਼ਖਸ ਕਈ ਥਾਵਾਂ 'ਤੇ ਫਰਮਾਇਸ਼ ਪੁਆਉਂਦਾ ਹੈ ਪਰ ਆਖਿਰਕਾਰ ਹਰ ਥਾਂ ਤੋਂ ਹੀ ਉਸ ਨੂੰ ਦੁਤਕਾਰ ਦਿੱਤਾ ਜਾਂਦਾ ਹੈ । ਸੁਰਿੰਦਰ ਛਿੰਦਾ ਨੇ ਇਸ ਗੀਤ ਨਾਲ ਪੰਜਾਬੀਆਂ ਦੀ ਵਧੀਆ ਸ਼ਖਸੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।

Related Post