ਸਿੱਧੂ ਮੂਸੇਵਾਲਾ ਦੀ ਪਿੰਡ 'ਚ ਗੇੜੀ,ਵੇਖੋ ਵੀਡਿਓ
ਸਿੱਧੂ ਮੂਸੇਵਾਲਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਤੁਸੀ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਕਿਸੇ ਬਜ਼ੁਰਗ ਨਾਲ ਨਜ਼ਰ ਆ ਰਹੇ ਨੇ ।ਸਿੱਧੂ ਮੂਸੇਵਾਲਾ ਇੱਕ ਅਜਿਹੇ ਸੈਲੀਬਰੇਟੀ ਨੇ ਜੋ ਲੋਕਾਂ 'ਚ ਵਿਚਰਦੇ ਨੇ । ਹਾਲਾਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਅੜ੍ਹਬ ਸੁਭਾਅ ਕਰਕੇ ਜਾਣਿਆ ਜਾਂਦਾ ਹੈ ਅਤੇ ਮੀਡੀਆ 'ਚ ਵੀ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਹੀ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ।
ਹੋਰ ਵੇਖੋ : ਸਿੱਧੂ ਮੂਸੇਵਾਲਾ ਦਾ ਇੱਕ ਰੂਪ ਇਹ ਵੀ ,ਵੇਖੋ ਕਿਸ ਤਰ੍ਹਾਂ ਕਰ ਰਹੇ ਨੇ ਪਿੰਡ ‘ਚ ਲੋਕ ਭਲਾਈ ਦੇ ਕੰਮ
sidhu moosewala
ਪਰ ਅਸਲੀਅਤ 'ਤੇ ਝਾਤ ਪਾਈ ਜਾਏ ਤਾਂ ਉਹ ਆਪਣੇ ਪਿੰਡੇ ਮੂਸੇ ਦੇ ਲੋਕਾਂ ਦੇ ਬੇਹੱਦ ਕਰੀਬ ਹਨ । ਉਹ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਨੇ ਅਤੇ ਹਾਲ 'ਚ ਹੀ ਉਨ੍ਹਾਂ ਨੇ ਆਪਣੇ ਪਿੰਡ 'ਚ ਕੈਂਸਰ ਦੀ ਰੋਕਥਾਮ ਅਤੇ ਜਾਂਚ ਲਈ ਇੱਕ ਮੈਡੀਕਲ ਕੈਂਪ ਦਾ ਵੀ ਪ੍ਰਬੰਧ ਕੀਤਾ ਸੀ ।
ਹੋਰ ਵੇਖੋ :ਕੌਣ ਨਹੀਂ ਚੁੱਕ ਰਿਹਾ ਕੌਰ ਬੀ ਦੀ ਫੋਨ ਕਾਲ ,ਪ੍ਰੇਸ਼ਾਨ ਹੋਈ ਕੌਰ ਬੀ ਨੇ ਚੁੱਕਿਆ ਸਖਤ ਕਦਮ ,ਵੇਖੋ ਵੀਡਿਓ
View this post on Instagram
sidhu moosewala ਹਾਲ 'ਚ ਹੋਈਆਂ ਸਰਪੰਚੀ ਦੀਆਂ ਚੋਣਾਂ 'ਚ ਉਨ੍ਹਾਂ ਦੀ ਮਾਤਾ ਸਰਪੰਚ ਬਣੇ ਨੇ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਜ਼ਿੰਮੇਵਾਰੀ ਆਪਣੇ ਪਿੰਡ ਪ੍ਰਤੀ ਹੋਰ ਵੀ ਜ਼ਿਆਦਾ ਵਧ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਵੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝ ਰਹੇ ਨੇ ਅਤੇ ਇਸ ਨੂੰ ਪੂਰਾ ਕਰਨ ਲਈ ਤਹਿ ਦਿਲੋਂ ਕੰਮ ਕਰਨ 'ਚ ਜੁਟੇ ਹੋਏ ਨੇ । ਇੱਕ ਸੈਲੀਬਰੇਟੀ ਹੋਣ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਉਹ ਬਾਖੂਬੀ ਸਮਝਦੇ ਨੇ ।