ਅਮਰੀਕਾ 'ਚ ਹੋ ਰਹੇ ਕਬੱਡੀ ਕੱਪ ਵਿਚ ਪੰਜਾਬੀਆਂ ਨੇ ਇਕ ਵਾਰ ਫਿਰ ਪਾਈਆਂ ਧਮਾਲਾਂ, ਵੇਖੋ ਲਾਈਵ ਵੀਡੀਓ

By  Gourav Kochhar May 27th 2018 04:51 AM -- Updated: May 27th 2018 06:29 AM

ਸਰਬਜੀਤ ਥੈਰਾ' ਵਲੋਂ 26 ਮਈ ਦਿਨ ਸ਼ਨੀਵਾਰ ਨੂੰ 'ਕੈਲੇਫੋਰਨੀਆ' ਦੇ ਯੂਬਾ ਸਿਟੀ ਵਿਖੇ ਕਰਵਾਏ ਜਾ ਰਿਹਾ ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਦੀਆਂ ਸਰਗਰਮੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਇਸ ਵਾਰ ਦਾ ਇਹ ਵਿਸ਼ਵ ਕਬੱਡੀ ਕੱਪ ਪਹਿਲਾਂ ਕਰਵਾਏ ਗਏ ਖੇਡ ਮੇਲਿਆਂ ਤੋਂ ਵੀ ਦੋ ਕਦਮ ਅੱਗੇ ਹੈ। ਇੱਥੇ ਖਾਸ ਮਹਿਮਾਨਾਂ ਦੀ ਸੂਚੀ 'ਚ ਸਰਬਜੀਤ kabaddi ਜੀ ਨੇ ਕਿਹਾ ਕਿ ਇਹ ਟੂਰਨਾਮੈਂਟ ਕਰਵਾਉਣ ਦਾ ਮਕਸਦ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਵੇਖ ਵੇਖ ਆਉਣ ਵਾਲੀ ਪੀੜੀ ਨਸ਼ਾ ਕਰਨਾ ਛੱਡ ਦੇ | ਉਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਿਚ ਜਿਨ੍ਹਾਂ ਨੇ ਹੁਣ ਤੱਕ ਸ਼ਿਰਕਤ ਕਰਨ ਦੀ ਸਹਿਮਤੀ ਦਿੱਤੀ ਹੈ ਹਰਮਨ ਸਿੰਘ, ਖੈਰਾ ਜੀ, ਪੰਮਾ ਤੇ ਸਰਬਜੀਤ ਦੇ ਨਾਮ ਵਿਸ਼ੇਸ਼ ਹਨ | ਸਰਬਜੀਤ ਜੀ ਨੇ ਦਿਲੋਂ ਧੰਨਵਾਦ ਕਿੱਤਾ ਹੈ ਪੀਟੀਸੀ ਨੈਟਵਰਕ PTC Network ਦਾ ਜੋ ਆਪਣੇ ਚੈਂਨਲ ਰਾਹੀ ਇਸ ਕਬੱਡੀ ਕੱਪ ਨੂੰ ਵਿਸ਼ਵਭਰ ਵਿਚ ਟੈਲੀਕਾਸ੍ਟ ਕਰ ਰਹੇ ਹਨ ਅਤੇ ਨਾਲ ਦੀ ਨਾਲ ਫੇਸਬੁੱਕ ਉੱਤੇ ਵੀ ਇਸਦਾ ਸਿੱਧਾ ਪ੍ਰਸਾਰਣ ਵਿਖਾ ਰਹੇ ਹਨ |

ਇਸ ਵਿਚ ਨਾ ਸਿਰਫ ਵਿਸ਼ਵ ਪੱਧਰ ਦੇ ਕਬੱਡੀ kabaddi ਖਿਡਾਰੀ ਆਪਣੇ ਜ਼ੋਰ ਅਤੇ ਜੁੱਸੇ ਦਾ ਪ੍ਰਦਰਸ਼ਨ ਕਿੱਤਾ ਸਗੋਂ ਕਬੱਡੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ, ਉਹ ਵੀ ਕਬੱਡੀ ਕੱਪ ਲੈਣ ਲਈ ਉਚੇਚੇ ਤੌਰ 'ਤੇ ਪਹੁੰਚੇ ਹਨ । ਕਲੱਬ ਵਲੋਂ ਉਨ੍ਹਾਂ ਦਾ ਵਿਸ਼ੇਸ਼ ਮਾਣ ਸਨਮਾਨ ਵੀ ਕੀਤਾ ਜਾ ਰਿਹਾ ਹੈ । ਤੁਹਾਨੂੰ ਦਸ ਦਈਏ ਕਿ ਕੈਲੀਫੋਰਨੀਆ ਨੂੰ ਅਮਰੀਕਾ ਦਾ ਸੱਭ ਤੋਂ ਵੱਡਾ ਫ਼ੂਡ ਹੱਬ ਕਿਹਾ ਜਾਂਦਾ ਹੈ ਅਤੇ ਇਸ ਵਿਚ ਯੂਬਾ ਸਿਟੀ ਦਾ ਸੱਭ ਤੋਂ ਵੱਡਾ ਹੱਥ ਹੈ | ਯੂਬਾ ਸਿਟੀ, ਕੈਲੀਫੋਰਨੀਆ ਵਿਚ ਪੰਜਾਬੀ ਕਿਸਾਨ ਵੱਖ ਵੱਖ ਤਰਾਂ ਦੀਆਂ ਫਸਲਾਂ ਉਗਾਉਂਦੇ ਹਨ ਜਿਸਨੂੰ ਵਿਸ਼ਵ ਭਰ ਵਿਚ ਨਿਰਯਾਤ ਕਿੱਤਾ ਜਾਂਦਾ ਹੈ | ਅੱਜ ਦਾ ਇਹ ਮੈਚ ਯੂਬਾ ਸਿਟੀ ਵਿਚ ਰਹਿ ਰਹੇ ਪੰਜਾਬੀ ਕਿਸਾਨਾਂ ਵਲੋਂ ਹੀ ਅਮਰੀਕਾ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ | ਹੇਠਾਂ ਡਿੱਤੀ ਵੀਡੀਓ ਤੇ ਕਲਿਕ ਕਰਕੇ ਤੁਸੀਂ ਵੇਖ ਸਕਦੇ ਹੋ ਇਸ ਕਬੱਡੀ kabaddi ਕੱਪ ਦਾ ਸਿੱਧਾ ਪ੍ਰਸਾਰਣ ਜੋ ਦੁਨੀਆਂ ਦੇ ਨੰਬਰ 1 ਪੰਜਾਬੀ ਚੈੱਨਲ ਪੀਟੀਸੀ ਪੰਜਾਬੀ 'ਤੇ ਵਿਖਾਇਆ ਜਾ ਰਿਹਾ ਹੈ |

 

Related Post