ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਸੇਵਾ ਦਾ ਪ੍ਰਬੰਧ 

By  Shaminder June 3rd 2019 04:29 PM

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ।ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਰਹੀਆਂ ਹਨ । ਸੰਗਤਾਂ ਦੇ ਲਈ ਖ਼ਾਸ ਇੰਤਜ਼ਾਮ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਗਏ ਹਨ। ਇਸ ਅਸਥਾਨ ਦੇ ਦਰਸ਼ਨਾਂ ਲਈ ਜਿੱਥੇ ਲੰਗਰ ਅਤੇ ਠਹਿਰਣ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ । ਉੱਥੇ ਹੀ ਸੰਗਤਾਂ ਦੀ ਥਕਾਣ ਮਿਟਾਉਣ ਲਈ ਖ਼ਾਸ ਸੇਵਾ ਵੀ ਨਿਭਾਈ ਜਾ ਰਹੀ ਹੈ ।

ਹੋਰ ਵੇਖੋ:ਸ੍ਰੀ ਹੇਮਕੁੰਟ ਸਾਹਿਬ ‘ਚ ਪੰਜਾਬ ਦੀ ਇੱਕ ਜੱਥੇਬੰਦੀ ਨਿਭਾ ਰਹੀ 12 ਸਾਲ ਤੋਂ ਲੰਗਰ ਦੀ ਸੇਵਾ

ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਗੋਬਿੰਦ ਧਾਮ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿੱਥੇ ਪਹੁੰਚੀ ਸੰਗਤ ਦੀ ਮਾਲਿਸ਼ ਕਰਨ ਲਈ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਹੈ।

ਦਿੱਲੀ ਤੋਂ ਪਹੁੰਚੀ ਇਸ ਟੀਮ ਦੇ ਮੈਂਬਰਾਂ ਵੱਲੋਂ ਸੰਗਤ ਦੀ ਪਹੁੰਚਣ ਸਾਰ ਫਿਜ਼ੀਓਥਰੈਪੀ ਤੇ ਮਾਲਿਸ਼ ਕੀਤੀ ਜਾਂਦੀ ਹੈ ਤਾਂ ਕਿ ਅਗਲੇ ਸਫਰ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਾ ਹੋਵੇ।ਦੱਸ ਦਈਏ ਕਿ ਹੇਮਕੁੰਟ ਸਾਹਿਬ 'ਚ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ । ਪੰਜਾਬ ਦੇ ਲਹਿਰਾਗਾਗਾ ਤੋਂ ਗਿਆ ਇੱਕ ਜੱਥਾ ਪਿਛਲੀ ਪੱਚੀ ਮਈ ਤੋਂ ਉੱਥੇ ਸੇਵਾ ਲਈ ਪਹੁੰਚਿਆ ਹੋਇਆ ਹੈ ।

 

Related Post