ਵੇਖਣਾ ਨਾ ਭੁੱਲੋ ਮਿਸਟਰ ਪੰਜਾਬ 2018 ਦੇ ਅੰਮ੍ਰਿਤਸਰ ਓਡੀਸ਼ਨ ਅੱਜ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ

By  Rajan Sharma September 25th 2018 10:48 AM -- Updated: October 24th 2018 06:09 PM

ਪੰਜਾਬ ‘ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ ਪੰਜਾਬੀ ਵੱਲੋ ‘ਮਿਸਟਰ ਪੰਜਾਬ 2018’ ਦੇ ਆਡੀਸ਼ਨ ਮੁੰਕਮਲ ਹੋ ਚੁੱਕੇ ਨੇ ਅਤੇ ਇਨ੍ਹਾਂ ਆਡੀਸ਼ਨਾਂ ‘ਚ ਵਧ ਚੜ੍ਹ ਕੇ ਨੌਜਵਾਨਾਂ ਨੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨਾਂ ਆਡੀਸ਼ਨਾਂ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ । ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਜੱਜਾਂ ਦੇ ਤੌਰ ‘ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਪਹੁੰਚੇ ਸਨ।

https://www.instagram.com/p/BniNLe-gFn2/?taken-by=ptc.network

ਹੋਰ ਪੜੋ :ਪੰਜਾਬੀ ਗੱਬਰੂਆਂ ਦੇ ਹੁਨਰ ਨੂੰ ਪਰਖਣ ਲਈ ਮਿਸਟਰ ਪੰਜਾਬ 2018 ਦੀ ਟੀਮ ਪਹੁੰਚ ਰਹੀ ਹੈ ਕੈਨੇਡਾ

ਇਸ ਮੁਕਾਬਲਿਆਂ ਲਈ ਪੰਜਾਬ ਦੇ ਅੰਮ੍ਰਿਤਸਰ ,ਜਲੰਧਰ ,ਲੁਧਿਆਣਾ ਅਤੇ ਮੁਹਾਲੀ ‘ਚ ਆਡੀਸ਼ਨ ਰੱਖੇ ਗਏ ਸਨ ।੩੧ ਅਗਸਤ ਨੂੰ ਜਲੰਧਰ ‘ਚ ਸੀ.ਟੀ.ਗਰੁੱਪ ਆਫ ਇੰਸੀਚਿਊਟ ,ਅਰਬਨ ਸਟੇਟ-੨ ਪਰਥਾਪੁਰਾ ਰੋਡ,ਸ਼ਾਹਪੁਰ ਜਲੰਧਰ ‘ਚ ਆਡੀਸ਼ਨ ਹੋਏ ਸਨ ।ਲੁਧਿਆਣਾ ‘ਚ ਤਿੰਨ ਸਤੰਬਰ ਨੂੰ ਬੀਸੀਐੱਮ ਸਕੂਲ ,ਚੰਡੀਗੜ ਰੋਡ ਲੁਧਿਆਣਾ ਅਤੇ ਛੇ ਸਤੰਬਰ ਨੂੰ ਮੁਹਾਲੀ ਚੰਡੀਗੜ੍ਹ ਗਰੁੱਪ ਆਫ ਕਾਲੇਜਸ ਲਾਂਡਰਾਂ ਮੁਹਾਲੀ ‘ਚ ਵੀ ਅਡੀਸ਼ਨ ਰੱਖੇ ਗਏ ਸਨ ।

https://www.instagram.com/p/BnIh6NIgoTM/?taken-by=ptc.network

ਇਨ੍ਹਾਂ ਆਡੀਸ਼ਨ ‘ਚ ਵੱਧ ਚੜ੍ਹ ਕੇ ਪੰਜਾਬੀ ਗੱਭਰੂਆਂ ਨੇ ਆਪਣੀ ਕਿਸਮਤ ਆਜ਼ਮਾਈ ਸੀ ਅਤੇ ਜਿਹੜੇ ਨੌਜਵਾਨ ਇਨ੍ਹਾਂ ਆਡੀਸ਼ਨ ‘ਚ ਕਾਮਯਾਬ ਰਹੇ ,ਉਹ ਅਗਲੇ ਪੜ੍ਹਾਅ ਆਪਣੇ ਹੁਨਰ ਨੂੰ ਵਿਖਾਉਣਗੇ ।ਇਸਦਾ ਪ੍ਰਸਾਰਣ ਤੁਸੀ 25 ਸਤੰਬਰ ਨੂੰ ਮੰਗਲਵਾਰ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ ਤੇ ਦੇਖ ਸਕਦੇ ਹੋ|

https://www.instagram.com/p/BoBuG_mHxaN/?taken-by=ptc.network

ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਇਨਾਂ ਕੋਸ਼ਿਸ਼ਾਂ ਦੀ ਬਦੌਲਤ ਹੀ ਪੰਜਾਬ ਦੇ ਹੁਨਰ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਰਿਹਾ ਹੈ । ਇਹੀ ਨਹੀਂ ਪੀਟੀਸੀ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ ‘ਚੋਂ ਨਿਕਲ ਕੇ ਕਈ ਨੌਜਵਾਨ ਆਪਣਾ ਮੁਕਾਮ ਹਾਸਲ ਕਰ ਚੁੱਕੇ ਨੇ ਅਤੇ ਦੌਲਤ ਅਤੇ ਸ਼ੌਹਰਤ ਦੀਆਂ ਬੁਲੰਦੀਆਂ ਛੂਹ ਰਹੇ ਨੇ ।

Related Post