ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੇ ਪਸੰਦੀਦਾ ਗੀਤ 'ਤੇ ਨੀਰੂ ਕਰ ਰਹੀ ਡਾਂਸ ,ਵੇਖੋ ਵੀਡਿਓ

By  Shaminder December 26th 2018 03:32 PM

ਨੀਰੂ ਬਾਜਵਾ ਨੂੰ ਕੁੜੀ ਲੰਡਨ ਤੋਂ ਆਈ ਲੱਗਦੀ ਕਿੰਨਾ ਪਸੰਦ ਹੈ ਕਿ ਉਹ ਜਦੋਂ ਉਨ੍ਹਾਂ ਦਾ ਦਿਲ ਕਰਦਾ ਹੈ ਇਸ ਗੀਤ 'ਤੇ ਡਾਂਸ ਕਰਨ ਲੱਗ ਪੈਂਦੇ ਹਨ । ਇਸ ਦਾ ਇੱਕ ਵੀਡਿਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਅਤੇ ਉਨ੍ਹਾਂ ਦੀ ਧੀ ਇਸ ਗੀਤ ਤੇ ਡਾਂਸ ਕਰਦੇ ਵਿਖਾਈ ਦੇ ਰਹੇ ਨੇ ।

ਹੋਰ ਵੇਖੋ : ਸੁਰਜੀਤ ਬਿੰਦਰਖੀਆ ਦੀਆਂ ਯਾਦਾਂ ਮੁੜ ਤੋਂ ਹੋਣਗੀਆਂ ਤਾਜ਼ਾ ,ਗੀਤਾਜ਼ ਬਿੰਦਰਖੀਆ ਲੈ ਕੇ ਆ ਰਹੇ ‘ਯਾਰ ਬੋਲਦਾ’

https://www.instagram.com/p/Br1_qsiHn85/

ਇਸ ਵੀਡਿਓ 'ਚ ਉਨ੍ਹਾਂ ਦੇ ਨਾਲ ਨਾਲ ਦੋ ਹੋਰ ਕੁੜੀਆਂ ਵੀ ਡਾਂਸ 'ਚ ਉਨ੍ਹਾਂ ਦਾ ਸਾਥ ਦੇ ਰਹੀਆਂ ਨੇ । ਨੀਰੂ ਬਾਜਵਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਇਸ ਵੀਡਿਓ 'ਤੇ ਕਮੈਂਟ ਵੀ ਕਰ ਰਹੇ ਨੇ ।

neeru bajwa neeru bajwa

ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ 'ਚ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪਾਲੀਵੁੱਡ 'ਚ ਖਾਸ ਜਗ੍ਹਾ ਬਣਾਈ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਜਾਂਦਾ ਹੈ ।

Related Post